ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ.) (Board of Control for Cricket in India) (BCCI) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) (Indian Premier League) (IPL) ਦੇ ਟਾਈਟਲ ਅਧਿਕਾਰ ਟਾਟਾ ਗਰੁੱਪ ਨੂੰ 5 ਸਾਲ ਲਈ ਦੇ ਦਿੱਤੇ। ਬੀ. ਸੀ. ਸੀ. ਆਈ. ਦੇ ਸਕੱਤਰ ਜੈ ਸ਼ਾਹ ਨੇ ਕਿਹਾ, ‘‘ਸਾਨੂੰ ਆਈ. ਪੀ.ਐੱਲ. ਦੇ ਟਾਈਟਲ ਸਪਾਂਸਰ ਦੇ ਰੂਪ ਵਿਚ ਟਾਟਾ ਗਰੁੱਪ ਨਾਲ ਸਾਂਝੇਦਾਰੀ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਲੀਗ ਨੇ ਕਲਾ, ਉਤਸ਼ਾਹ ਤੇ ਮਨੋਰੰਜਨ ਦੇ ਆਪਣੇ ਬੇਜੋੜ ਮਿਸ਼ਰਣ ਦੇ ਨਾਲ ਦੁਨੀਆ ਭਰ ਦੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ ਹੈ।’’
ਵੱਖ-ਵੱਖ ਖੇਤਰਾਂ ਵਿਚ ਕੰਮ ਕਰਨ ਵਾਲੇ ਟਾਟਾ ਗਰੁੱਪ ਨੇ 2500 ਕਰੋੜ ਰੁਪਏ ਦੇ ਰਿਕਾਰਡ ਮੁੱਲ ’ਤੇ ਬੀ.ਸੀ.ਸੀ.ਆਈ. ਨਾਲ ਆਪਣੇ ਸਹਿਯੋਗੀ ਨੂੰ ਰੀਨਿਊ ਕੀਤਾ ਹੈ ਜਿਹੜੀ ਲੀਗ ਦੇ ਇਤਿਹਾਸ ਵਿਚ ਹੁਣ ਤਕ ਦੀ ਸਭ ਤੋਂ ਵੱਧ ਸਪਾਂਸਰ ਰਾਸ਼ੀ ਹੈ।