ਟਰੱਕ ਦੀ ਲਪੇਟ ਚ ਆਉਣ ਨਾਲ ਕਾਰ ‘ਚ ਸਵਾਰ 5 ਡਾਕਟਰਾਂ ਦੀ ਹੋਈ ਮੌਤ
By admin / November 27, 2024 / No Comments / Punjabi News
ਕਨੌਜ : ਉੱਤਰ ਪ੍ਰਦੇਸ਼ ਵਿੱਚ ਕਨੌਜ ਦੇ ਤਿਰਵਾ ਇਲਾਕੇ ਵਿੱਚ ਅੱਜ ਸਵੇਰੇ ਲਖਨਊ ਆਗਰਾ ਐਕਸਪ੍ਰੈਸ ਵੇਅ (The Lucknow-Agra Expressway) ਉੱਤੇ ਇੱਕ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਕਾਰ ਵਿੱਚ ਸਵਾਰ 5 ਡਾਕਟਰਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਹਾਦਸਾ ਲਖਨਊ-ਆਗਰਾ ਐਕਸਪ੍ਰੈੱਸ ਵੇਅ ‘ਤੇ ਤਿਰਵਾ ‘ਚ ਅੱਜ ਤੜਕੇ ਕਰੀਬ 3.30 ਵਜੇ ਉਸ ਸਮੇਂ ਹੋਇਆ ਜਦੋਂ ਤੇਜ਼ ਰਫ਼ਤਾਰ ਸਕਾਰਪੀਓ ਡਿਵਾਈਡਰ ਤੋੜ ਕੇ ਦੂਜੀ ਲੇਨ ‘ਤੇ ਆ ਗਈ, ਜਿੱਥੇ ਟਰੱਕ ਨੇ ਸਕਾਰਪੀਓ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕਾਰਪੀਓ ਗੱਡੀ ਕਈ ਮੀਟਰ ਤੱਕ ਘਸੀਟ ਗਈ।
ਲਖਨਊ-ਆਗਰਾ ਐਕਸਪ੍ਰੈਸ ਵੇਅ ‘ਤੇ ਭਿਆਨਕ ਸੜਕ ਹਾਦਸਾ, 5 ਦੀ ਮੌਤ
ਪ੍ਰਾਪਤ ਜਾਣਕਾਰੀ ਅਨੁਸਾਰ ਸਕਾਰਪੀਓ ਵਿੱਚ ਸੈਫ਼ਈ ਮੈਡੀਕਲ ਕਾਲਜ ਦੇ 5 ਡਾਕਟਰਾਂ ਸਮੇਤ 6 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 5 ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਰਨ ਵਾਲੇ ਸਾਰੇ ਡਾਕਟਰ ਸੈਫਈ ਮੈਡੀਕਲ ਕਾਲਜ ਤੋਂ ਪੀ.ਜੀ. ਕਰ ਰਹੇ ਸਨ ।ਉਨ੍ਹਾਂ ਨੇ ਦੱਸਿਆ ਕਿ ਸਾਰੇ ਡਾਕਟਰ ਬੀਤੇ ਦਿਨ ਇਕ ਵਿਆਹ ‘ਚ ਸ਼ਾਮਲ ਹੋ ਕੇ ਲਖਨਊ ਤੋਂ ਵਾਪਸ ਆ ਰਹੇ ਸਨ। ਪੁਲਿਸ ਮੁਤਾਬਕ ਮੁਢਲੀ ਜਾਂਚ ‘ਚ ਹਾਦਸਾ ਡਰਾਈਵਰ ਦੀ ਨੀਂਦ ਅਤੇ ਤੇਜ਼ ਰਫ਼ਤਾਰ ਕਾਰਨ ਵਾਪਰਿਆ ਹੈ। ਸਕਾਰਪੀਓ ਨੇ ਪਹਿਲਾਂ ਡਿਵਾਈਡਰ ਤੋੜਿਆ ਫਿਰ ਕਈ ਪਲਟੀਆਂ ਖਾਂਦੀ ਹੋਈ ਦੂਜੀ ਲੇਨ ‘ਤੇ ਪਹੁੰਚ ਗਈ। ਉਸ ਲੇਨ ਵਿੱਚ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਸਕਾਰਪੀਓ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੀ ਸੂਚਨਾ ਸਵੇਰੇ 3:43 ਵਜੇ ਕੰਟਰੋਲ ਰੂਮ ਨੰਬਰ ‘ਤੇ ਮਿਲੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕਾਰਪੀਓ ਬੁਰੀ ਤਰ੍ਹਾਂ ਨਾਲ ਕੁਚਲ ਗਈ।
5 ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਿਸੇ ਤਰ੍ਹਾਂ ਗੱਡੀ ਨੂੰ ਕੱਟ ਕੇ ਸਾਰੀਆਂ ਲਾਸ਼ਾਂ ਅਤੇ ਜ਼ਖਮੀਆਂ ਨੂੰ ਬਾਹਰ ਕੱਢਿਆ। ਇੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਮੈਡੀਕਲ ਕਾਲਜ ਯੂਨੀਵਰਸਿਟੀ ਦਾ ਸਟਾਫ਼ ਮੌਕੇ ‘ਤੇ ਪਹੁੰਚ ਗਿਆ। ਸਾਰਿਆਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 5 ਨੂੰ ਮ੍ਰਿਤਕ ਐਲਾਨ ਦਿੱਤਾ। ਇੱਕ ਗੰਭੀਰ ਜ਼ਖ਼ਮੀ ਵਿਅਕਤੀ ਨੂੰ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਅਨਿਰੁਧ ਵਰਮਾ (29) ਵਾਸੀ ਏ.5 ਰਾਧਾ ਵਿਹਾਰ ਐਕਸਟੈਨਸ਼ਨ ਕਮਲਾ ਨਗਰ ਆਗਰਾ, ਸੰਤੋਸ਼ ਕੁਮਾਰ ਮੋਰੀਆ ਵਾਸੀ ਰਾਜਪੁਰਾ ਪਾਰਟ 3 ਭਦੋਹੀ ਸੰਤ ਰਵਿਦਾਸ ਨਗਰ, ਅਰੁਣ ਕੁਮਾਰ ਵਾਸੀ ਤੇੜਾ ਮੱਲ ਮੋਤੀਪੁਰ ਕਨੌਜ, ਨਰਦੇਵ ਪੁੱਤਰ ਰਾਮ ਲਖਨ ਗੰਗਵਾਰ ਵਾਸੀ ਗਾਂਵ ਨਿਵਾਸੀ ਵਜੋਂ ਹੋਈ ਹੈ। ਨਵਾਬਗੰਜ, ਬਰੇਲੀ ਦਾ ਕੀਤਾ ਗਿਆ ਹੈ। ਇਕ ਹੋਰ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।