ਝਾਰਖੰਡ : ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਵੱਲੋਂ ਵੱਡੀ ਕਾਰਵਾਈ ਕੀਤੀ ਗਈ । ਸੁਰੱਖਿਆ ਬਲਾਂ ਨੇ ‘ਝਾਰਖੰਡ ਜਨ ਮੁਕਤੀ’ ਪ੍ਰੀਸ਼ਦ ਦੇ ਦੋ ਖ਼ਤਰਨਾਕ ਨਕਸਲੀਆਂ ਨੂੰ ਢੇਰ ਕਰ ਦਿੱਤਾ । ਉਨ੍ਹਾਂ ਵਿੱਚੋਂ ਇਕ ‘ਤੇ 10 ਲੱਖ ਰੁਪਏ ਅਤੇ ਦੂਜੇ ‘ਤੇ 5 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਸੂਤਰਾਂ ਨੇ ਦੱਸਿਆ ਕਿ ਸਮੂਹ ਦਾ ਇਕ ਹੋਰ ਮੈਂਬਰ ਜ਼ਖਮੀ ਹੋ ਗਿਆ ਹੈ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਤੋਂ ਇਕ ਇੰਸਾਸ ਰਾਈਫਲ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਇਕ ਕਾਰਵਾਈ ਵਿੱਚ ਨਕਸਲੀ ਪੱਪੂ ਲੋਹਾਰਾ, ਜਿਸ ‘ਤੇ ’10 ਲੱਖ ਰੁਪਏ ਦਾ ਇਨਾਮ ਸੀ, ਅਤੇ ਨਕਸਲੀ ਪ੍ਰਭਾਤ ਗੰਝੂ, ਜਿਸ ‘ਤੇ 5 ਲੱਖ ਰੁਪਏ ਦਾ ਇਨਾਮ ਸੀ, ਮਾਰਿਆ ਗਿਆ। ਸੂਤਰਾਂ ਨੇ ਦੱਸਿਆ ਕਿ ਇਹ ਦੋਵੇਂ ਨਕਸਲੀ ਝਾਰਖੰਡ ਜਨ ਮੁਕਤੀ ਪ੍ਰੀਸ਼ਦ ਨਾਮਕ ਸੰਗਠਨ ਦੇ ਮੈਂਬਰ ਸਨ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਦੀ ਕਾਰਵਾਈ ਅਜੇ ਵੀ ਜਾਰੀ ਹੈ।
The post ਝਾਰਖੰਡ ‘ਚ ਸੁਰੱਖਿਆ ਬਲਾਂ ਨੇ ‘ਝਾਰਖੰਡ ਜਨ ਮੁਕਤੀ’ ਪ੍ਰੀਸ਼ਦ ਦੇ ਦੋ ਖ਼ਤਰਨਾਕ ਨਕਸਲੀਆਂ ਨੂੰ ਕੀਤਾ ਢੇਰ appeared first on TimeTv.
Leave a Reply