ਜੰਮੂ ਦੇ ਡੋਡਾ ‘ਚ ਇੱਕ ਵਾਰ ਫਿਰ ਹੋਈ ਮੁੱਠਭੇੜ , ਦੋ ਜਵਾਨ ਜ਼ਖਮੀ
By admin / July 18, 2024 / No Comments / Punjabi News
ਜੰਮੂ: ਜੰਮੂ ਦੇ ਡੋਡਾ ਵਿੱਚ ਇੱਕ ਵਾਰ ਫਿਰ ਮੁੱਠਭੇੜ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਭਾਰਤੀ ਫੌਜ (The Indian Army Soldiers) ਦੇ ਜਵਾਨਾਂ ਨੇ ਡੋਡਾ ਜ਼ਿਲ੍ਹੇ (Doda District) ਦੇ ਕਾਸਤੀਗੜ੍ਹ ਇਲਾਕੇ ‘ਚ ਸ਼ੱਕੀ ਗਤੀਵਿਧੀਆਂ ਦੇਖੀਆਂ।
ਇਸ ਤੋਂ ਬਾਅਦ ਉਨ੍ਹਾਂ ਨੇ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਆਪਰੇਸ਼ਨ ਦੌਰਾਨ ਅੱਤਵਾਦੀਆਂ ਅਤੇ ਭਾਰਤੀ ਫੌਜ ਦੇ ਜਵਾਨਾਂ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ। ਇਸ ਮੁਕਾਬਲੇ ‘ਚ ਫੌਜ ਦੇ ਦੋ ਜਵਾਨਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ।
ਫਿਲਹਾਲ ਜਾਣਕਾਰੀ ਮਿਲੀ ਹੈ ਕਿ ਅਜੇ ਵੀ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਜ਼ਖਮੀ ਜਵਾਨਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਦੱਸ ਦਈਏ ਕਿ ਡੋਡਾ ‘ਚ ਪਿਛਲੇ 2 ਮਹੀਨਿਆਂ ‘ਚ 5 ਤੋਂ ਜ਼ਿਆਦਾ ਅੱਤਵਾਦੀ ਹਮਲੇ ਹੋ ਚੁੱਕੇ ਹਨ।