ਗੁਰੇਜ਼: ਜੰਮੂ-ਕਸ਼ਮੀਰ ਸਰਕਾਰ (The Jammu and Kashmir Government) ਨੇ ਗੁਰੇਜ਼ ਘਾਟੀ ‘ਚ ਸੈਲਾਨੀਆਂ ਲਈ ਨਵੇਂ ਹੁਕਮ ਜਾਰੀ ਕੀਤੇ ਹਨ। ਐਸ.ਡੀ.ਐਮ ਗੁਰੇਜ਼ ਨੇ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਸੈਲਾਨੀਆਂ ਜਾਂ ਕਿਸੇ ਵੀ ਸੈਲਾਨੀ ਵੱਲੋਂ ਰਾਤ ਦੇ ਠਹਿਰਨ ਲਈ ਆਰਜ਼ੀ ਟੈਂਟ ਲਗਾਉਣ ‘ਤੇ ਪਾਬੰਦੀ ਹੋਵੇਗੀ, ਯਾਨੀ ਕਿ ਕੋਈ ਵੀ ਸੈਲਾਨੀ ਗੁਰੇਜ਼ ‘ਚ ਟੈਂਟ ਨਹੀਂ ਲਗਾ ਸਕੇਗਾ।

ਇਸ ਹੁਕਮ ਵਿੱਚ ਕਿਹਾ ਗਿਆ ਹੈ ਕਿ ਭਲਕੇ ਯਾਨੀ 15-07-2024 ਤੋਂ ਸੈਲਾਨੀਆਂ/ਯਾਤਰੂਆਂ ਵੱਲੋਂ ਨਿੱਜੀ ਵਰਤੋਂ ਲਈ ਅਸਥਾਈ ਟੈਂਟ ਲਗਾਉਣ ‘ਤੇ ਮੁਕੰਮਲ ਪਾਬੰਦੀ ਰਹੇਗੀ। ਆਦੇਸ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਥਾਨਕ ਲੋਕਾਂ ਦੁਆਰਾ ਸੈਲਾਨੀਆਂ ਨੂੰ ਕਿਰਾਏ ‘ਤੇ ਦਿੱਤੇ ਗਏ ਟੈਂਟ ਇਸ ਸ਼ਰਤ ਦੇ ਅਧੀਨ ਚੱਲਦੇ ਰਹਿਣਗੇ ਕਿ ਉਹ ਖੇਤਰ ਨੂੰ ਸਾਫ਼ ਰੱਖਣਗੇ ਅਤੇ ਕੂੜਾ ਇਕੱਠਾ ਕਰਨ ਲਈ ਗ੍ਰਾਮੀਣ ਸੈਨੀਟੇਸ਼ਨ ਵਿਭਾਗ ਨੂੰ ਸੈਨੀਟੇਸ਼ਨ ਚਾਰਜ ਅਦਾ ਕਰਨਗੇ।

ਵਰਨਣਯੋਗ ਹੈ ਕਿ ਆਰਡਰ ਨੰਬਰ ਐਸ.ਡੀ.ਐਮ./ਜੀ/2024/245-49 ਤਹਿਤ ਸੈਲਾਨੀਆਂ/ਯਾਤਰੂਆਂ ਨੂੰ ਰਾਤ ਦੇ ਆਰਾਮ ਲਈ ਅਸਥਾਈ ਟੈਂਟ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਸੀ, ਇਸ ਦੇ ਨਾਲ ਇਹ ਸ਼ਰਤ ਵੀ ਰੱਖੀ ਗਈ ਸੀ ਕਿ ਸੈਲਾਨੀ ਇਸ ਜਗ੍ਹਾ ‘ਤੇ ਕੂੜਾ ਨਹੀਂ ਸੁੱਟਣਗੇ। ਇਲਾਕੇ ਨੂੰ ਸਾਫ਼-ਸੁਥਰਾ ਰੱਖਣਗੇ। ਹਾਲਾਂਕਿ, ਇਹ ਦੇਖਿਆ ਗਿਆ ਹੈ ਕਿ ਟੈਂਟ ਲਗਾਉਣ ਵਾਲੇ ਸੈਲਾਨੀ/ਯਾਤਰਾ ਰਾਤ ਭਰ ਕੈਂਪਿੰਗ ਸਾਈਟ ‘ਤੇ ਕੂੜਾ ਛੱਡ ਦਿੰਦੇ ਹਨ, ਜਿਸ ਨਾਲ ਵਾਤਾਵਰਣ ‘ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਬਿਮਾਰੀ ਫੈਲਣ ਦਾ ਖਤਰਾ ਵੀ ਹੁੰਦਾ ਹੈ।

ਇਨ੍ਹਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਐਸ.ਡੀ.ਐਮ ਗੁਰੇਜ਼ ਨੇ ਵਾਤਾਵਰਨ ਨੂੰ ਵੱਧ ਰਹੇ ਖਤਰੇ ਦੇ ਮੱਦੇਨਜ਼ਰ ਇਨ੍ਹਾਂ ਇਲਾਕਿਆਂ ਦੀ ਸੁਰੱਖਿਆ ਲਈ ਇਹ ਹੁਕਮ ਲਾਗੂ ਕੀਤਾ ਹੈ, ਜਿਸ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।

Leave a Reply