November 16, 2024

ਜੌਰਡਨ ‘ਚ ਡਰੋਨ ਹਮਲੇ ‘ਚ 3 ਅਮਰੀਕੀ ਸੈਨਿਕਾਂ ਦੀ ਮੌਤ

ਜੌਰਡਨ ''ਚ ਈਰਾਨ ਸਮਰਥਿਤ ਮਿਲੀਸ਼ੀਆ ਦੇ ...

ਕੋਲੰਬੀਆ: ਅਮਰੀਕੀ ਰਾਸ਼ਟਰਪਤੀ ਜੋ ਬਿਡੇਨ (President Joe Biden) ਨੇ ਕਿਹਾ ਕਿ ਜਾਰਡਨ (Jordan) ਵਿੱਚ ਇੱਕ ਡਰੋਨ ਹਮਲੇ (drone attack) ਵਿੱਚ ਅਮਰੀਕੀ ਹਥਿਆਰਬੰਦ ਬਲਾਂ ਦੇ ਤਿੰਨ ਮੈਂਬਰ ਮਾਰੇ ਗਏ ਅਤੇ ‘ਕਈ’ ਜ਼ਖਮੀ ਹੋ ਗਏ। ਬਿਡੇਨ ਨੇ ਹਮਲੇ ਲਈ ਈਰਾਨ ਸਮਰਥਿਤ ਮਿਲੀਸ਼ੀਆ ਸਮੂਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਗਾਜ਼ਾ ਵਿੱਚ ਇਜ਼ਰਾਈਲ-ਹਮਾਸ ਯੁੱਧ ਵਿਚਾਲੇ ਈਰਾਨ-ਸਮਰਥਿਤ ਮਿਲੀਸ਼ੀਆ ਦੁਆਰਾ ਪੱਛਮੀ ਏਸ਼ੀਆ ਵਿੱਚ ਅਮਰੀਕੀ ਬਲਾਂ ਖ਼ਿਲਾਫ਼ ਮਹੀਨਿਆਂ ਤੋਂ ਜਾਰੀ ਹਮਲਿਆਂ ਵਿੱਚ ਪਹਿਲੀ ਵਾਰ ਅਮਰੀਕੀ ਨਾਗਰਿਕ ਹਤਾਹਤ ਹੋਏ ਹਨ, ਜਿਸ ਨਾਲ ਖੇਤਰ ਵਿੱਚ ਤਣਾਅ ਵਧਣ ਦਾ ਖਤਰਾ ਵਧ ਗਿਆ ਹੈ।

ਬਾਈਡੇਨ ਨੇ ਕਿਹਾ ਕਿ ਅਮਰੀਕਾ ਉਨ੍ਹਾਂ ਸਾਰਿਆਂ ਨੂੰ “ਸਾਡੀ ਚੋਣ ਦੇ ਸਮੇਂ ਅਤੇ ਢੰਗ ਨਾਲ ਜਵਾਬਦੇਹ ਠਹਿਰਾਏਗਾ।” ਜੌਰਡਨ ਨੇ ਇਸ ‘ਤੇ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਜਿਸਦੀਆਂ ਸਰਹੱਦਾਂ ਇਰਾਕ, ਇਜ਼ਰਾਈਲ, ਫਲਸਤੀਨੀ ਖੇਤਰਾਂ ਦੇ ਵੈਸਟ ਬੈਂਕ, ਸਾਊਦੀ ਅਰਬ ਅਤੇ ਸੀਰੀਆ ਨਾਲ ਲੱਗੀ ਹੋਈ ਹੈ।

ਅਮਰੀਕੀ ਸੁਰੱਖਿਆ ਬਲ ਲੰਬੇ ਸਮੇਂ ਤੋਂ ਆਪਣੇ ਆਧਾਰ ਕੈਂਪ ਦੇ ਤੌਰ ‘ਤੇ ਜੌਰਡਨ ਦਾ ਇਸਤੇਮਾਲ ਕਰਦੇ ਰਹੇ ਹਨ। ਜਾਰਡਨ ਵਿੱਚ ਕਰੀਬ 3,000 ਅਮਰੀਕੀ ਸੈਨਿਕ ਤਾਇਨਾਤ ਹਨ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਕਿਹਾ ਕਿ ਬਾਈਡੇਨ ਨੂੰ ਐਤਵਾਰ ਸਵੇਰੇ ਹਮਲੇ ਦੀ ਸੂਚਨਾ ਦਿੱਤੀ ਗਈ ਸੀ।

The post ਜੌਰਡਨ ‘ਚ ਡਰੋਨ ਹਮਲੇ ‘ਚ 3 ਅਮਰੀਕੀ ਸੈਨਿਕਾਂ ਦੀ ਮੌਤ appeared first on Time Tv.

By admin

Related Post

Leave a Reply