ਨਵੀਂ ਦਿੱਲੀ: ਤਿਹਾੜ ਜੇਲ੍ਹ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਦਾ ਸਾਰੇ ਵਿਧਾਇਕਾਂ (The Party Leaders) ਨੂੰ ਸੰਦੇਸ਼ ਆਇਆ ਹੈ। ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਇਹ ਸੰਦੇਸ਼ ਪਾਰਟੀ ਆਗੂਆਂ ਨਾਲ ਸਾਂਝਾ ਕੀਤਾ ਹੈ। ਕੇਜਰੀਵਾਲ ਨੇ ਕਿਹਾ, ‘ਮੈਂ ਜੇਲ੍ਹ ‘ਚ ਹਾਂ, ਇਸ ਕਾਰਨ ਕਿਸੇ ਵੀ ਦਿੱਲੀ ਵਾਸੀ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਹੋਣਾ ਚਾਹੀਦਾ। ਹਰ ਵਿਧਾਇਕ ਨੂੰ ਇਲਾਕੇ ਦਾ ਰੋਜ਼ਾਨਾ ਦੌਰਾ ਕਰਨਾ ਚਾਹੀਦਾ ਹੈ ਅਤੇ ਲੋਕਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਨੂੰ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਹੈ।

ਸੁਨੀਤਾ ਨੇ ਅਰਵਿੰਦ ਦੇ ਸੰਦੇਸ਼ ਨੂੰ ਅੱਗੇ ਸਮਝਾਉਂਦੇ ਹੋਏ ਕਿਹਾ, ‘ਜਿੰਨ੍ਹਾਂ ਨੂੰ ਜੋ ਵੀ ਸਮੱਸਿਆ ਹੈ, ਉਸ ਦਾ ਹੱਲ ਕਰੋ। ਮੈਂ ਸਿਰਫ਼ ਸਰਕਾਰੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਨਹੀਂ ਕਹਿ ਰਿਹਾ, ਮੈਂ ਲੋਕਾਂ ਦੀਆਂ ਹੋਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਹਿ ਰਿਹਾ ਹਾਂ। ਦਿੱਲੀ ਦੇ 2 ਕਰੋੜ ਲੋਕ ਮੇਰਾ ਪਰਿਵਾਰ ਹਨ। ਮੇਰੇ ਪਰਿਵਾਰ ਵਿੱਚ ਕੋਈ ਵੀ ਕਿਸੇ ਕਾਰਨ ਕਰਕੇ ਉਦਾਸ ਨਹੀਂ ਹੋਣਾ ਚਾਹੀਦਾ। ਵਾਹਿਗੁਰੂ ਸਭ ਦਾ ਭਲਾ ਕਰੇ। ਜੈ ਹਿੰਦ।’

Leave a Reply