ਟੋਹਾਣਾ: ਹਰਿਆਣਾ ‘ਚ ਲੋਕ ਸਭਾ ਚੋਣਾਂ (The Lok Sabha Elections) ਤੋਂ ਪਹਿਲਾਂ ਜਨਨਾਇਕ ਜਨਤਾ ਪਾਰਟੀ ( The Jannayak Janata Party),(ਜੇਜੇਪੀ) ਨੂੰ ਛੇਤੀ ਹੀ ਵੱਡਾ ਝਟਕਾ ਲੱਗ ਸਕਦਾ ਹੈ। ਸੂਬਾ ਪ੍ਰਧਾਨ ਸਰਦਾਰ ਨਿਸ਼ਾਨ ਸਿੰਘ (State President Sardar Nishan Singh) ਜਲਦ ਹੀ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਨ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਫੋਨ ‘ਤੇ ਗੱਲਬਾਤ ਦੌਰਾਨ ਕੀਤੀ। ਹਾਲਾਂਕਿ ਉਨ੍ਹਾਂ ਇਸ ਬਾਰੇ ਕੁਝ ਨਹੀਂ ਦੱਸਿਆ ਕਿ ਉਹ ਕਿਸ ਪਾਰਟੀ ‘ਚ ਸ਼ਾਮਲ ਹੋਣਗੇ ਪਰ ਨਿਸ਼ਾਨ ਸਿੰਘ ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ।

7 ਸਾਲ ਬਾਅਦ ਜੇਜੇਪੀ ਨਾਲੋਂ ਨਾਤਾ ਤੋੜਨ ਜਾ ਰਹੇ ਹਨ ਨਿਸ਼ਾਨ ਸਿੰਘ 
ਤੁਹਾਨੂੰ ਦੱਸ ਦੇਈਏ ਕਿ ਦਸੰਬਰ 2018 ਵਿੱਚ ਜੇਜੇਪੀ ਦੇ ਗਠਨ ਦੇ ਨਾਲ ਹੀ ਉਨ੍ਹਾਂ ਨੂੰ ਪ੍ਰਦੇਸ਼ ਪ੍ਰਧਾਨ ਦੀ ਕਮਾਨ ਸੌਂਪੀ ਗਈ ਸੀ। 2021 ਅਤੇ 2023 ਵਿੱਚ ਜੇਜੇਪੀ ਦੇ ਪੂਰੇ ਸੰਗਠਨ ਵਿੱਚ ਫੇਰਬਦਲ ਹੋਇਆ ਪਰ ਨਿਸ਼ਾਨ ਸਿੰਘ ਨੂੰ ਹਰ ਵਾਰ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਮਿਲੀ। ਸੂਤਰਾਂ ਅਨੁਸਾਰ ਨਿਸ਼ਾਨ ਸਿੰਘ ਪਾਰਟੀ ਦੇ ਸੀਨੀਅਰ ਆਗੂਆਂ ਦੇ ਕੁਝ ਫ਼ੈਸਲਿਆਂ ਨਾਲ ਸਹਿਮਤ ਨਹੀਂ ਹਨ। ਇਹੀ ਕਾਰਨ ਹੈ ਕਿ ਹੁਣ ਉਹ ਸੱਤ ਸਾਲ ਬਾਅਦ ਜੇਜੇਪੀ ਨਾਲੋਂ ਨਾਤਾ ਤੋੜਨ ਜਾ ਰਿਹਾ ਹੈ।

Leave a Reply