ਪੰਜਾਬ : ਜੇਕਰ ਤੁਸੀਂ ਵੀ ਘਰ ‘ਚ Fortune ਕੰਪਨੀ ਦੇ ਰਿਫਾਇੰਡ ਦੀ ਵਰਤੋਂ ਕਰਦੇ ਹੋ ਤਾਂ ਹੋ ਜਾਓ ਸਾਵਧਾਨ। ਦਰਅਸਲ, ਕੰਪਨੀ ਅਧਿਕਾਰੀਆਂ ਨੇ ਪੁਲਿਸ ਨਾਲ ਮਿਲ ਕੇ ਜਲੰਧਰ ਦੇ ਅਮਨ ਨਗਰ ਸਥਿਤ Fortune ਕੰਪਨੀ ਦੀ ਫਰਜ਼ੀ ਰਿਫਾਇੰਡ ਫੈਕਟਰੀ ‘ਤੇ ਛਾਪੇਮਾਰੀ ਕੀਤੀ। ਫੈਕਟਰੀ ਵਿੱਚੋਂ ਗੱਤੇ ਦੇ ਡੱਬੇ ਅਤੇ ਟੀਨ ਜੋ ਕਿ Fortune ਕੰਪਨੀ ਦੇ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਗਏ 40 ਟੀਨਾਂ ‘ਚੋਂ ਨਕਲੀ ਰਿਫਾਇੰਡ ਵੀ ਮਿਲਿਆ, ਜਿਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ।

ਥਾਣਾ-8 ਦੇ ਇੰਚਾਰਜ ਗੁਰਮੁੱਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ Fortune ਕੰਪਨੀ ਦੀ ਟੀਮ ਆਈ ਸੀ, ਜਿਸ ਵਿੱਚ ਕੰਪਨੀ ਦੇ ਅਧਿਕਾਰੀ ਮਾਹਿਰਾਂ ਦੀ ਟੀਮ ਸਮੇਤ ਥਾਣੇ ਪੁੱਜੇ ਸਨ। ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਕੰਪਨੀ ਦੀ ਨਕਲੀ ਰਿਫਾਇੰਡ ਤਿਆਰ ਕਰਕੇ ਅਮਨ ਨਗਰ ਦੀ ਮਾਰਕੀਟ ‘ਚ ਵੇਚਿਆ ਜਾ ਰਿਹਾ ਹੈ। ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਅਮਨ ਨਗਰ ਵਿੱਚ ਸਥਿਤ ਹਰੀ ਸੰਨਜ਼ ਐਗਰੋ ਆਇਲ ਐਂਡ ਕੈਮੀਕਲ ਨਾਮ ਦੀ ਫੈਕਟਰੀ ’ਤੇ ਛਾਪਾ ਮਾਰਿਆ। ਜਦੋਂ ਪੁਲਿਸ ਨੇ ਫੈਕਟਰੀ ‘ਤੇ ਛਾਪਾ ਮਾਰਿਆ ਤਾਂ ਅੰਦਰੋਂ ਰਿਫਾਇੰਡ ਤਿਆਰ ਕਰਨ ਵਾਲੀ ਮਸ਼ੀਨਰੀ ਬਰਾਮਦ ਹੋਈ, ਜਦਕਿ ਪੁਲਿਸ ਨੇ 40 Fortune ਕੰਪਨੀ ਦੇ ਟੀਨ ਬਰਾਮਦ ਕੀਤੇ ਅਤੇ ਇਸ ਦੇ ਨਾਲ ਹੀ ਗੱਤੇ ਦੇ ਡੱਬੇ ਵੀ ਮਿਲੇ ਹਨ, ਜਿਨ੍ਹਾਂ ‘ਤੇ Fortune ਕੰਪਨੀ ਦਾ ਨਾਂ, ਬ੍ਰਾਂਡ ਆਦਿ ਸਭ ਕੁਝ ਅਸਲੀ Fortune ਕੰਪਨੀ ਦੇ ਬਕਸੇ ਵਰਗਾ ਲੱਗ ਰਿਹਾ ਸੀ।

Fortune ਕੰਪਨੀ ਦੀ ਮਾਹਿਰ ਟੀਮ ਨੇ ਬਰਾਮਦ ਕੀਤੇ ਜਾਅਲੀ ਰਿਫਾਇੰਡ ਦੇ ਸੈਂਪਲ ਵੀ ਲਏ ਹਨ, ਜਦੋਂ ਕਿ ਥਾਣਾ-8 ਦੀ ਪੁਲਿਸ ਸਾਰੇ ਸਾਮਾਨ ਨੂੰ ਆਪਣੇ ਕਬਜ਼ੇ ‘ਚ ਲੈ ਕੇ ਥਾਣੇ ਪਹੁੰਚ ਗਈ। Fortune ਕੰਪਨੀ ਦੇ ਅਧਿਕਾਰੀਆਂ ਨੇ ਹਰੀ ਸੰਨਜ਼ ਐਗਰੋ ਆਇਲ ਐਂਡ ਕੈਮੀਕਲ ਦੇ ਮਾਲਕ ਖ਼ਿਲਾਫ਼ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਥਾਣਾ ਸਦਰ ਦੇ ਇੰਚਾਰਜ ਗੁਰਮੁੱਖ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ ‘ਤੇ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ ਅਤੇ ਐੱਫ.ਆਈ.ਆਰ. ਵੀ ਦਰਜ ਹੋਵੇਗੀ।

ਲੰਬੇ ਸਮੇਂ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਕੰਪਨੀ ਨੂੰ Fortune ਕੰਪਨੀ ਦੇ ਨਕਲੀ ਰਿਫਾਇੰਡ ਉਤਪਾਦ ਤਿਆਰ ਕਰਕੇ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਵਾਲੇ ਇਸ ਫੈਕਟਰੀ ਮਾਲਕ ਦੀ ਭਾਲ ਕੀਤੀ ਜਾ ਰਹੀ ਸੀ। ਕਾਫੀ ਮਿਹਨਤ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੀ ਕੰਪਨੀ ਦਾ ਨਕਲੀ ਰਿਫਾਇੰਡ ਉਤਪਾਦ ਤਿਆਰ ਕਰਕੇ ਅਮਨ ਨਗਰ, ਜਲੰਧਰ ਦੀ ਮਾਰਕੀਟ ਵਿਚ ਵੇਚਿਆ ਜਾ ਰਿਹਾ ਹੈ। ਹੁਣ ਇਸ ਖ਼ੁਲਾਸੇ ਤੋਂ ਬਾਅਦ ਪੁਲਿਸ ਉਨ੍ਹਾਂ ਲੋਕਾਂ ਤੱਕ ਵੀ ਪਹੁੰਚ ਕਰੇਗੀ, ਜੋ ਫੈਕਟਰੀ ਵਿੱਚ ਨਕਲੀ ਰਿਫਾਇੰਡ ਤਿਆਰ ਹੋਣ ਦੀ ਜਾਣਕਾਰੀ ਹੋਣ ਦੇ ਬਾਵਜੂਦ ਉਥੋਂ ਰਿਫਾਇੰਡ ਖਰੀਦ ਕੇ ਕੰਪਨੀ ਦੇ ਭਾਅ ਬਾਜ਼ਾਰ ਵਿੱਚ ਵੇਚ ਰਹੇ ਸਨ। ਸੂਤਰਾਂ ਦੀ ਮੰਨੀਏ ਤਾਂ ਫੈਕਟਰੀ ਦਾ ਮਾਲਕ ਪਿਛਲੇ ਕਾਫੀ ਸਮੇਂ ਤੋਂ ਇਸ ਧੰਦੇ ਨਾਲ ਜੁੜਿਆ ਹੋਇਆ ਹੈ ਅਤੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੇ ਕਿੰਨੇ ਹਜ਼ਾਰ ਲੀਟਰ ਰਿਫਾਇੰਡ ਤੇਲ ਤਿਆਰ ਕਰਕੇ ਬਾਜ਼ਾਰ ਵਿੱਚ ਵੇਚਿਆ ਹੈ। ਹਾਲਾਂਕਿ ਪੁਲਿਸ ਨੇ ਉਸ ਨੂੰ ਆਪਣੀ ਹਿਰਾਸਤ ‘ਚ ਨਹੀਂ ਲਿਆ ਹੈ ਪਰ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Leave a Reply