ਜੀਂਦ: ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਦੀ ਤਿਆਰੀ ਲਈ ਜ਼ਿਲ੍ਹੇ ਵਿੱਚ ਇਕ ਵਿਸ਼ੇਸ਼ ਮੌਕ ਡਰਿੱਲ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਅਭਿਆਸ ਸੁਰੱਖਿਆ ਏਜੰਸੀਆਂ ਅਤੇ ਆਮ ਨਾਗਰਿਕਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ, ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੇਜ਼ ਅਤੇ ਪ੍ਰਭਾਵਸ਼ਾਲੀ ਪ੍ਰਤੀਕਿਰਿਆ ਨੂੰ ਯਕੀਨੀ ਬਣਾਇਆ ਜਾ ਸਕੇ।
-ਰਾਤ ਨੂੰ ਸਵੈਇੱਛਤ ਬਲੈਕਆਊਟ:
ਮੌਕ ਡਰਿੱਲ ਸ਼ਾਮ 7:50 ਵਜੇ ਸਵੈਇੱਛਤ ਬਲੈਕਆਊਟ ਨਾਲ ਸ਼ੁਰੂ ਹੋਵੇਗੀ, ਜੋ ਰਾਤ 8:00 ਵਜੇ ਤੱਕ ਚੱਲੇਗੀ। ਇਸ 10 ਮਿੰਟ ਦੀ ਮਿਆਦ ਦੌਰਾਨ, ਸਾਰੇ ਨਾਗਰਿਕਾਂ ਨੂੰ ਆਪਣੇ ਘਰਾਂ ਅਤੇ ਦੁਕਾਨਾਂ ਦੀਆਂ ਸਾਰੀਆਂ ਲਾਈਟਾਂ ਬੰਦ ਰੱਖਣ ਦੀ ਬੇਨਤੀ ਕੀਤੀ ਗਈ ਹੈ। ਇਹ ਬਲੈਕਆਊਟ ਪੂਰੀ ਤਰ੍ਹਾਂ ਸਵੈਇੱਛਤ ਹੋਵੇਗਾ ਅਤੇ ਬਿਜਲੀ ਨਿਗਮ ਵੱਲੋਂ ਬਿਜਲੀ ਸਪਲਾਈ ਬੰਦ ਨਹੀਂ ਕੀਤੀ ਜਾਵੇਗੀ।
-ਇਹ ਪੰਜ ਥਾਵਾਂ ਚੁਣੀਆਂ ਗਈਆਂ ਮੌਕ ਡਰਿੱਲ ਲਈ :
1. ਵੀਟਾ ਮਿਲਕ ਪਲਾਂਟ (ਜੀਂਦ)
2. ਐਚ.ਪੀ ਗੈਸ ਬਾਟਲੰਿਗ ਪਲਾਂਟ (ਜੀਂਦ)
3. ਜੀਂਦ ਰੇਲਵੇ ਸਟੇਸ਼ਨ
4. ਖਟਕੜ ਪਾਵਰ ਗਰਿੱਡ (ਉਚਾਣਾ ਸਬ ਡਿਵੀਜ਼ਨ)
5. ਮਿੰਨੀ ਸਕੱਤਰੇਤ (ਸਫੀਦੋਂ)
ਇਨ੍ਹਾਂ ਥਾਵਾਂ ‘ਤੇ ਵੱਖ-ਵੱਖ ਐਮਰਜੈਂਸੀ ਦ੍ਰਿਸ਼ਾਂ ਦਾ ਅਭਿਆਸ ਕੀਤਾ ਜਾਵੇਗਾ, ਜਿਸ ਵਿੱਚ ਫਾਇਰ ਬ੍ਰਿਗੇਡ, ਪੁਲਿਸ, ਸਿਹਤ ਵਿਭਾਗ ਅਤੇ ਹੋਰ ਆਫ਼ਤ ਪ੍ਰਬੰਧਨ ਏਜੰਸੀਆਂ ਹਿੱਸਾ ਲੈਣਗੀਆਂ।
– ਜਨਤਾ ਨੂੰ ਸਹਿਯੋਗ ਲਈ ਅਪੀਲ:
ਪ੍ਰਸ਼ਾਸਨ ਨੇ ਆਮ ਜਨਤਾ ਨੂੰ ਮੌਕ ਡਰਿੱਲ ਦੌਰਾਨ ਸਬਰ ਅਤੇ ਸੰਜਮ ਬਣਾਈ ਰੱਖਣ ਅਤੇ ਬੇਲੋੜੀਆਂ ਅਫਵਾਹਾਂ ਤੋਂ ਬਚਣ ਦੀ ਬੇਨਤੀ ਕੀਤੀ ਹੈ। ਇਹ ਡ੍ਰਿੱਲ ਸਿਰਫ਼ ਇਕ ਅਭਿਆਸ ਹੈ ਅਤੇ ਇਸਦਾ ਉਦੇਸ਼ ਜ਼ਿਲ੍ਹੇ ਦੇ ਸੁਰੱਖਿਆ ਪ੍ਰਬੰਧਾਂ ਦੀ ਮਜ਼ਬੂਤੀ ਦੀ ਪਰਖ ਕਰਨਾ ਹੈ।
-ਸੰਦੇਸ਼ ਸਪੱਸ਼ਟ : ਸੁਰੱਖਿਆ ਵਿੱਚ ਚੌਕਸੀ ਜ਼ਰੂਰੀ ਹੈ
ਇਹ ਮੌਕ ਡ੍ਰਿੱਲ ਸਿਰਫ਼ ਇਕ ਅਭਿਆਸ ਨਹੀਂ , ਸਗੋਂ ਇਕ ਮਹੱਤਵਪੂਰਨ ਸੰਦੇਸ਼ ਹੈ ਕਿ ਐਮਰਜੈਂਸੀ ਸਥਿਤੀਆਂ ਵਿੱਚ ਸਮੂਹਿਕ ਤਿਆਰੀਆਂ ਅਤੇ ਜਾਗਰੂਕਤਾ ਰਾਹੀਂ ਹੀ ਵੱਡੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਪ੍ਰਸ਼ਾਸਨ ਦੀ ਇਸ ਪਹਿਲਕਦਮੀ ਲਈ ਨਾ ਸਿਰਫ਼ ਅੱਜ ਸਗੋਂ ਭਵਿੱਖ ਲਈ ਵੀ ਨਾਗਰਿਕਾਂ ਦਾ ਪੂਰਾ ਸਹਿਯੋਗ ਪ੍ਰਾਪਤ ਕਰਨਾ ਜ਼ਰੂਰੀ ਹੈ।
The post ਜੀਂਦ ‘ਚ ਇਨ੍ਹਾਂ ਪੰਜ ਥਾਵਾਂ ‘ਤੇ ਕੀਤੀ ਜਾਵੇਗੀ ਮੌਕ ਡਰਿੱਲ , ਪ੍ਰਸ਼ਾਸਨ ਨੇ ਜਨਤਾ ਨੂੰ ਸਹਿਯੋਗ ਲਈ ਕੀਤੀ ਅਪੀਲ appeared first on TimeTv.
Leave a Reply