ਕੈਨੇਡਾ : ਕੈਨੇਡਾ ‘ਚ ਅਪਰਾਧਾਂ ‘ਚ ਭਾਰਤੀ ਮੂਲ ਦੇ ਨੌਜਵਾਨਾਂ ਦੀ ਸ਼ਮੂਲੀਅਤ ਵਧਦੀ ਜਾ ਰਹੀ ਹੈ। ਕੈਨੇਡਾ ‘ਚ ਜਿੱਥੇ ਹਾਲ ਹੀ ‘ਚ ਭਾਰਤੀ ਮੂਲ ਦੇ 6 ਲੋਕਾਂ ‘ਤੇ 400 ਕਿਲੋ ਸੋਨਾ ਅਤੇ 2.5 ਮਿਲੀਅਨ (25 ਲੱਖ) ਕੈਨੇਡੀਅਨ ਡਾਲਰ (187 ਕਰੋੜ ਰੁਪਏ) ਦੀ ਚੋਰੀ ਕਰਨ ਦੇ ਦੋਸ਼ ਲੱਗੇ ਹਨ, ਉੱਥੇ ਹੁਣ ਪੁਲਿਸ ਨੇ ਮਿਸੀਸਾਗਾ ਮਾਲ ‘ਚ ਦੋ ਜਿਊਲਰੀ ਦੁਕਾਨਾਂ ‘ਤੇ ਲੁੱਟ-ਖੋਹ ਕਰਨ ਵਾਲੇ ਤਿੰਨ ਨੂੰ ਗ੍ਰਿਫਤਾਰ ਕੀਤਾ ਹੈ ਭਾਰਤੀ ਮੂਲ ਦੇ 20 ਸਾਲਾ ਨੌਜਵਾਨ ਸਮੇਤ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਲਜ਼ਾਮ ਹੈ ਕਿ ਹਥੌੜੇ ਨਾਲ ਲੈਸ ਇੱਕ ਗਿਰੋਹ ਦੇ ਛੇ ਮੈਂਬਰਾਂ ਨੇ ਮਿਸੀਸਾਗਾ ਮਾਲ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਲੁੱਟ ਦੀਆਂ ਇਹ ਵਾਰਦਾਤਾਂ 9 ਅਤੇ 10 ਮਈ ਨੂੰ ਵਾਪਰੀਆਂ ਸਨ ਅਤੇ ਭਾਰਤੀ ਮੂਲ ਦਾ ਤੇਜਪਾਲ ਤੂਰ ਨਾਮ ਦਾ ਨੌਜਵਾਨ ਵੀ ਇਸੇ ਹਥੋੜਾ ਗਰੋਹ ਦਾ ਮੈਂਬਰ ਸੀ।

ਇੱਕ ਮੀਡੀਆ ਰਿਪੋਰਟ ਦੇ ਅਨੁਸਾਰ, 9 ਮਈ ਨੂੰ ਲੁਟੇਰਿਆਂ ਨੇ ਮਿਸੀਸਾਗਾ ਮਾਲ ਵਿੱਚ ਕਈ ਡਿਸਪਲੇਅ ਤੋੜੇ ਅਤੇ ਵੱਡੀ ਮਾਤਰਾ ਵਿੱਚ ਗਹਿਣੇ ਲੁੱਟ ਲਏ। ਲੁਟੇਰੇ ਚੋਰੀ ਦੀ ਕਾਰ ਵਿੱਚ ਆਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਸਨ। ਲੁਟੇਰੇ ਜਿਸ ਗੱਡੀ ਵਿਚ ਸਵਾਰ ਹੋ ਕੇ ਫਰਾਰ ਹੋ ਗਏ, ਉਸ ਦੀ ਗੱਡੀ ਪਹਿਲਾਂ ਹੀ ਟੋਰਾਂਟੋ ਵਿਚ ਚੋਰੀ ਹੋ ਚੁੱਕੀ ਸੀ। ਅਗਲੇ ਦਿਨ, 10 ਮਈ ਨੂੰ, ਪੁਲਿਸ ਇੱਕ ਹੋਰ ਮਿਸੀਸਾਗਾ ਮਾਲ ਵਿੱਚ ਗਸ਼ਤ ਕਰ ਰਹੀ ਸੀ ਜਦੋਂ ਪੰਜ ਸ਼ੱਕੀ ਵਿਅਕਤੀਆਂ ਨੇ ਇੱਕ ਹੋਰ ਗਹਿਣਿਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਹਥੌੜਿਆਂ ਨਾਲ ਲੈਸ ਲੁਟੇਰੇ ਪਿਛਲੇ ਦਿਨੀ ਲੁੱਟ ਦੀ ਵਾਰਦਾਤ ਨੂੰ ਦੁਹਰਾਉਂਦੇ ਹੋਏ ਡਿਸਪਲੇ ਕੇਸ ਤੋੜ ਕੇ ਕੀਮਤੀ ਗਹਿਣੇ ਲੈ ਕੇ ਫ਼ਰਾਰ ਹੋ ਗਏ।

ਇਸ ਮਗਰੋਂ ਪੁਲਿਸ ਨੇ ਮੁਲਜ਼ਮਾਂ ਦਾ ਪਿੱਛਾ ਕਰਕੇ ਭਾਰਤੀ ਮੂਲ ਦੇ 20 ਸਾਲਾ ਮੁਲਜ਼ਮ ਤੇਜਪਾਲ ਤੂਰ ਸਮੇਤ ਤਿੰਨ ਲੁਟੇਰਿਆਂ ਨੂੰ ਕਾਬੂ ਕਰ ਲਿਆ। ਇਸ ਦੇ ਨਾਲ ਹੀ ਪੁਲਿਸ ਨੇ ਮੁਲਜ਼ਮਾਂ ਕੋਲੋਂ ਚੋਰੀ ਦੀ ਗੱਡੀ ਵੀ ਬਰਾਮਦ ਕਰ ਲਈ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਤੇਜਪਾਲ ਤੂਰ ਇਕ ਪੇਸ਼ੇਵਰ ਅਪਰਾਧੀ ਹੈ, ਜਿਸ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਲੁੱਟ-ਖੋਹ, ਦੂਜਿਆਂ ਦੀਆਂ ਜਾਇਦਾਦਾਂ ‘ਤੇ ਕਬਜ਼ਾ ਕਰਨ ਸਮੇਤ ਕਈ ਵਾਰਦਾਤਾਂ ਕੀਤੀਆਂ ਸਨ।

The post ਜਿਊਲਰੀ ਦੁਕਾਨਾਂ ‘ਤੇ ਲੁੱਟ-ਖੋਹ ਕਰਨ ਵਾਲੇ 3 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ appeared first on Timetv.

Leave a Reply