Health News: ਆਮ ਤੌਰ ‘ਤੇ ਲੋਕ ਮੋਟੇ ਹੋਣ ਦੇ ਡਰੋਂ ਆਲੂਆਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਦੇ ਹਨ। ਆਲੂਆਂ ਵਿੱਚ ਸਭ ਤੋਂ ਵੱਧ ਮਾਤਰਾ ਵਿੱਚ ਸਟਾਰਚ ਪਾਈ ਜਾਂਦੀ ਹੈ। ਆਲੂਆਂ ਵਿੱਚ ਵਿਟਾਮਿਨ ਏ ਅਤੇ ਵਿਟਾਮਿਨ ਡੀ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ
ਆਲੂ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਇਸਦੀ ਵਰਤੋਂ ਹਰ ਸਬਜੀ ਵਿੱਚ ਕੀਤੀ ਜ਼ਾਂਦੀ ਹੈ। ਬੱਚੇ ਅਤੇ ਬਾਲਗ ਸਾਰੇ ਹੀ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ।

ਆਮਤੌਰ ‘ਤੇ ਸਾਡੇ ਘਰਾਂ ‘ਚ ਆਲੂਆਂ ਨੂੰ ਛਿਲਕੇ ਕੱਢ ਕੇ ਹੀ ਪਕਾਇਆ ਜਾਂਦਾ ਹੈ ਪਰ ਆਲੂ ਨੂੰ ਛਿਲਕੇ ਨਾਲ ਪਕਾਉਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਆਲੂ ਦੇ ਜ਼ਿਆਦਾਤਰ ਪੋਸ਼ਕ ਤੱਤ ਇਸ ਦੇ ਛਿਲਕੇ ਦੇ ਬਿਲਕੁਲ ਹੇਠਾਂ ਹੁੰਦੇ ਹਨ। ਅਜਿਹੇ ‘ਚ ਜਦੋਂ ਡੂੰਘੇ ਛਿਲਕੇ ਨੂੰ ਕੱਢਿਆ ਜਾਂਦਾ ਹੈ ਤਾਂ ਇਸ ਦੇ ਪੋਸ਼ਕ ਤੱਤ ਵੀ ਨਿਕਲ ਜਾਂਦੇ ਹਨ। ਆਲੂਆਂ ‘ਚ ਪ੍ਰੋਟੀਨ ਅਤੇ ਖਣਿਜ ਕਾਫੀ ਮਾਤਰਾ ‘ਚ ਪਾਏ ਜਾਂਦੇ ਹਨ।

ਜਾਣੋ ਆਲੂ ਦੇ ਇਹ ਅਨੋਖੇ ਫਾਇਦੇ:

1. ਸੱਟ ਲੱਗਣ ਜਾਂ ਜ਼ਖ਼ਮ ਹੋਣ ‘ਤੇ ਆਲੂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਵਾਰ ਸੱਟ ਲੱਗਣ ‘ਤੇ ਇਸਦੀ ਵਰਤੋਂ ਕੀਤੀ ਜਾਂਦੀ ਹੈ। ਪੀਸੇ ਹੋਏ ਆਲੂ ਨੂੰ ਇਸ ‘ਤੇ ਲਗਾਉਣ ਨਾਲ ਫਾਇਦਾ ਹੁੰਦਾ ਹੈ।

2. ਝੁਰੜੀਆਂ ਨੂੰ ਘੱਟ ਕਰਨ ਲਈ ਵੀ ਆਲੂ ਦੀ ਵਰਤੋਂ ਕੀਤੀ ਜਾਂਦੀ ਹੈ। ਆਲੂਆਂ ਨੂੰ ਪੀਸ ਕੇ ਝੁਰੜੀਆਂ ਵਾਲੀਆਂ ਥਾਵਾਂ ‘ਤੇ ਲਗਾਉਣ ਨਾਲ ਲਾਭ ਹੁੰਦਾ ਹੈ।

3. ਕਈ ਤਰ੍ਹਾਂ ਦੀਆਂ ਚਮੜੀ ਰੋਗਾਂ ‘ਚ ਵੀ ਆਲੂ ਦੀ ਵਰਤੋਂ ਕਰਨਾ ਫਾਇਦੇਮੰਦ ਹੁੰਦਾ ਹੈ। ਇਸ ਦਾ ਜੂਸ ਚਮੜੀ ਦੀ ਲਾਗ ਨੂੰ ਦੂਰ ਕਰਨ ਲਈ ਵੀ ਵਰਤਿਆ ਜਾਂਦਾ ਹੈ।

4. ਭੁੰਨੇ ਹੋਏ ਆਲੂਆਂ ਦਾ ਸੇਵਨ ਕਰਨ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।

5. ਜੇਕਰ ਤੁਹਾਨੂੰ ਡਾਰਕ ਸਰਕਲ ਦੀ ਸਮੱਸਿਆ ਹੈ ਤਾਂ ਆਲੂ ਦਾ ਪੇਸਟ ਜਾਂ ਜੂਸ ਅੱਖਾਂ ਦੇ ਹੇਠਾਂ ਲਗਾਉਣ ਨਾਲ ਫਾਇਦਾ ਹੁੰਦਾ ਹੈ।

ਇਕ ਗੱਲ ਜੋ ਬਹੁਤ ਜ਼ਰੂਰੀ ਹੈ ਕਿ ਆਲੂ ਦੇ ਹਰੇ ਹਿੱਸੇ ਨੂੰ ਗਲਤੀ ਨਾਲ ਵੀ ਨਹੀਂ ਖਾਣਾ ਚਾਹੀਦਾ। ਇਹ ਕਿਸੇ ਜ਼ਹਿਰੀਲੇ ਪਦਾਰਥ ਦੇ ਪ੍ਰਭਾਵ ਕਾਰਨ ਵਾਪਰਦਾ ਹੈ।

Leave a Reply