Lifestyle: ਨਾਰੀ ਦੀ ਖੂਬਸੂਰਤੀ ‘ਚ ਵਾਲਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਸਿਹਤਮੰਦ ,ਲੰਬੇ ,ਸੰਘਣੇ ਅਤੇ ਚਮਕਦਾਰ ਵਾਲ ਸਾਰਿਆਂ ਲਈ ਆਕਰਸ਼ਣ ਦਾ ਕੇਂਦਰ ਹੁੰਦੇ ਹਨ।ਪ੍ਰਦੂਸ਼ਣ ,ਧੂੜ, ਤੇਜ਼ ਧੁੱਪ ਵਾਲਾਂ ਲਈ ਨੁਕਸਾਨਦਾਇਕ ਹੁੰਦੇ ਹਨ। ਅਨਹੈਲਦੀ ਲਾਇਫਸਟਾਇਲ ਦੇ ਹਾਨੀਕਾਰਕ ਪ੍ਰਭਾਵ ਵਾਲਾਂ ਦੀ ਖੂਬਸੂਰਤੀ ਨੂੰ ਚੁਰਾ ਲੈਂਦੇ ਹਨ।ਵਾਲ ਛੋਟੀ ਉਮਰ ‘ਚ ਹੀ ਖੁਸ਼ਕ ਅਤੇ ਬੇਜ਼ਾਨ ਹੋ ਜਾਂਦੇ ਹਨ।ਇਸ ਲਈ ਜ਼ਰੂਰੀ ਹੈ ਵਾਲਾਂ ਦੀ ਸਹੀ ਦੇਖਭਾਲ ।ਇਸ ਤਰ੍ਹਾਂ ਦੇ ਨੁਸਖੇ ਅਪਣਾਓ,ਜਿਸ ਨਾਲ ਤੁਸੀਂ ਆਪਣੇ ਵਾਲਾਂ ਨੂੰ ਸਿਹਤਮੰਦ ਅਤੇ ਸੁੰਦਰ ਬਣਾਈ ਰੱਖ ਸਕਦੇ ਹੋ। ਆਓ ਜਾਣਦੇ ਹਾਂ ਕੁਝ ਅਜਿਹੇ ਨੁਸਖ਼ੇ ਜਿੰਨ੍ਹਾਂ ਦੀ ਵਰਤੋਂ ਨਾਲ ਤੁਸੀਂ ਆਪਣੇ ਵਾਲਾਂ ਨੂੰ ਸੁੰਦਰ ਅਤੇ ਚਮਕਦਾਰ ਬਣਾ ਸਕਦੇ ਹੋ।
ਪ੍ਰਦੂਸ਼ਣ ਤੋਂ ਬਚਾਓ
ਤੇਜ਼ ਧੁੱਪ ਅਤੇ ਧੂੜ-ਮਿੱਟੀ ਵਾਲਾਂ ਨੂੰ ਕਮਜ਼ੋਰ ਬਣਾਉਂਦੇ ਹਨ।ਇਹ ਸਾਡੇ ਵਾਲਾਂ ਲਈ ਬਹੁਤ ਨੁਕਸਾਨਦਾਇਕ ਹੈ ਧੁੱਪ ‘ਚ ਜਾਣ ਤੋਂ ਪਹਿਲਾਂ ਹਮੇਸ਼ਾ ਆਪਣੇ ਵਾਲਾਂ ਨੂੰ ਕਵਰ ਕਰਕੇ ਨਿਕਲੋ।

ਚੰਗੇ ਬ੍ਰਾਂਡ ਦਾ ਕੰਘਾ ਵਰਤੋ
ਚੰਗੀ ਕੁਆਲਿਟੀ ਦੇ ਰਾਊਂਡਟੂਥ ਕੰਘਾ ਦੀ ਵਰਤੋ ਕਰੋ।ਨੁਕੀਲੇ ਕੰਘੇ ਵਾਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਕੰਘੇ ਨੂੰ ਹਫ਼ਤੇ ‘ਚ ਇਕ ਵਾਰ ਕੋਸੇ ਪਾਣੀ ਨਾਲ ਸਾਬਣ ਪਾ ਕੇ ਧੋਣਾ ਚਾਹੀਦਾ ਹੈ।

ਵਾਲਾਂ ਨੂੰ ਰਿਨਸ ਕਰੋ
ਵਾਲਾਂ ਨੂੰ ਸ਼ੈਪੂ ਕਰਨ ਦੇ ਬਾਅਦ ਤੌਲੀਏ ਨਾਲ ਸਾਫ ਕਰ ਲਓ। 1 ਵੱਡੇ ਚਮਚ ਦਹੀ ‘ਚ ਦੋ ਵੱਡੇ ਚਮਚ ਮਿਓਨੀਜ਼ ਮਿਲਾ ਕੇ ਇਸ ਮਿਸ਼ਰਣ ਨੂੰ ਵਾਲਾਂ ‘ਚ ਲਗਾਓ। 10-15 ਮਿੰਟਾਂ ਬਾਅਦ ਵਾਲਾਂ ਨੂੰ ਰਿਨਸ ਕਰ ਲਵੋ।

ਵਾਲਾਂ ‘ਚ ਦਹੀ ਲਗਾਓ
ਮਹਿੰਦੀ ‘ਚ 2 ਚਮਚ ਆਂਵਲਾ ਅਤੇ ਸ਼ਿਕਾਕਈ ਪਾਊਡਰ ਮਿਲਾ ਕੇ ਗਰਮ ਪਾਣੀ ‘ਚ ਰਾਤ ਭਰ ਭਿਓ ਦਿਓ। ਅਗਲੇ ਦਿਨ ਇਸ ਮਿਸ਼ਰਣ ਨੂੰ ਦਹੀਂ ‘ਚ ਮਿਲਾ ਕੇ ਵਾਲਾਂ ‘ਚ ਲਗਾਓ ।

ਹੇਅਰ ਪੈਕ ਦੀ ਵਰਤੋਂ ਕਰੋ

ਆਮ ਤੌਰ ‘ਤੇ ਹੇਅਰ ਪੈਕ ਲਈ ਸਾਰੇ ਮਹਿੰਦੀ ਲਗਾ ਲੈਂਦੇ ਹਨ ਜੋ ਗਲਤ ਹੈ।ਵਾਲਾਂ ਦੇ ਅਨੁਸਾਰ ਹੇਅਰ ਪੈਕ ਦਾ ਯੂਜ਼ ਕਰਨਾ ਚਾਹੀਦਾ ਹੈ।

Leave a Reply