ਪੰਜਾਬ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ (13 Lok Sabha Seats of Punjab) ‘ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ। ਸਵੇਰੇ 9 ਵਜੇ ਤੱਕ ਸੂਬੇ ‘ਚ 9.64 ਫੀਸਦੀ ਵੋਟਿੰਗ ਹੋਈ। ਲੁਧਿਆਣਾ ਜ਼ਿਲ੍ਹੇ ਵਿੱਚ ਸਵੇਰੇ 9 ਵਜੇ ਤੱਕ 9.08 ਫੀਸਦੀ ਵੋਟਿੰਗ ਹੋਈ ਜਦਕਿ ਜਲੰਧਰ ਵਿੱਚ 10.71 ਫੀਸਦੀ ਵੋਟਿੰਗ ਹੋਈ। ਫਿਰੋਜ਼ਪੁਰ ਜ਼ਿਲ੍ਹੇ ‘ਚ ਹੁਣ ਤੱਕ ਸਭ ਤੋਂ ਜ਼ਿਆਦਾ 11 ਫ਼ੀਸਦੀ ਵੋਟਿੰਗ ਹੋਈ ਹੈ। ਦੱਸ ਦੇਈਏ ਕਿ ਵੋਟਿੰਗ ਸ਼ੁਰੂ ਹੁੰਦੇ ਹੀ ਪੋਲਿੰਗ ਬੂਥਾਂ ‘ਤੇ ਲੰਬੀਆਂ ਲਾਈਨਾਂ ਲੱਗ ਗਈਆਂ। ਕੜਾਕੇ ਦੀ ਗਰਮੀ ਦੇ ਬਾਵਜੂਦ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ।

ਸਵੇਰੇ 9 ਵਜੇ ਤੱਕ ਇੰਨੇ ਪ੍ਰਤੀਸ਼ਤ ਹੋਈ ਵੋਟਿੰਗ  

ਅੰਮ੍ਰਿਤਸਰ – 7.22
ਅਨੰਦਪੁਰ ਸਾਹਿਬ 9.53
ਬਠਿੰਡਾ – 9.74
ਫਰੀਦਕੋਟ – 9.83
ਫਤਿਹਗੜ੍ਹ ਸਾਹਿਬ – 8.27
ਫ਼ਿਰੋਜ਼ਪੁਰ- 11.61
ਗੁਰਦਾਸਪੁਰ- 8.81
ਹੁਸ਼ਿਆਰਪੁਰ- 9.66
ਜਲੰਧਰ- 9.34
ਖਡੂਰ ਸਾਹਿਬ- 9.71
ਲਧਿਆਣਾ- 9.08
ਪਟਿਆਲਾ- 10.98
ਸੰਗਰੂਰ- 7.36

Leave a Reply