November 5, 2024

ਜਾਣੋ ਦਿੱਲੀ ਅਤੇ ਕੇਕੇਆਰ ਮੈਚ ਦੀ ਪਿੱਚ ਰਿਪੋਰਟ

ਸਪੋਰਟਸ ਨਿਊਜ਼: ਇੰਡੀਅਨ ਪ੍ਰੀਮੀਅਰ ਲੀਗ 2024 ਦਾ 16ਵਾਂ ਮੈਚ ਦਿੱਲੀ ਕੈਪੀਟਲਜ਼ (Delhi Capitals) ਅਤੇ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਵਿਚਾਲੇ ਖੇਡਿਆ ਜਾਵੇਗਾ। ਆਈ.ਪੀ.ਐੱਲ. ਦੇ 17ਵੇਂ ਸੀਜ਼ਨ ਦਾ ਇਹ ਮੁਕਾਬਲਾ ਡਾ: ਵਾਈ.ਐੱਸ. ਰਾਜਸ਼ੇਖਰ ਰੈਡੀ ਵਿਸ਼ਾਖਾਪਟਨਮ ਕ੍ਰਿਕਟ ਸਟੇਡੀਅਮ ‘ਚ ਹੋਵੇਗਾ। ਦਿੱਲੀ ਕੈਪੀਟਲਸ ਦੀ ਟੀਮ ਇਸ ਮੈਦਾਨ ‘ਤੇ ਆਪਣਾ ਦੂਜਾ ਮੈਚ ਖੇਡਣ ਜਾ ਰਹੀ ਹੈ। ਦਿੱਲੀ ਨੇ ਵਿਸ਼ਾਖਾਪਟਨਮ ਵਿੱਚ ਹੀ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਇਸ ਸੀਜ਼ਨ ਦੀ ਪਹਿਲੀ ਜਿੱਤ ਹਾਸਲ ਕੀਤੀ ਸੀ।ਅਜਿਹੇ ‘ਚ ਕੇਕੇਆਰ ਦੇ ਖ਼ਿਲਾਫ਼ ਵੀ ਰਿਸ਼ਭ ਪੰਤ ਦੀ ਅਗਵਾਈ ਵਿੱਚ ਦਿੱਲੀ ਦੀ ਟੀਮ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣਾ ਚਾਹੇਗੀ। ਹਾਲਾਂਕਿ ਇਹ ਉਸ ਲਈ ਬਿਲਕੁਲ ਵੀ ਆਸਾਨ ਨਹੀਂ ਹੋਵੇਗਾ। ਕੇਕੇਆਰ ਦੀ ਟੀਮ ਇਸ ਸੀਜ਼ਨ ਵਿੱਚ ਆਪਣੇ ਦੋਵੇਂ ਮੈਚ ਜਿੱਤ ਕੇ ਦਿੱਲੀ ਨੂੰ ਮੁਕਾਬਲਾ ਦੇਣ ਜਾ ਰਹੀ ਹੈ। ਅਜਿਹੇ ‘ਚ ਆਓ ਜਾਣਦੇ ਹਾਂ ਕਿ ਦਿੱਲੀ ਅਤੇ ਕੇਕੇਆਰ ਵਿਚਾਲੇ ਹੋਣ ਵਾਲੇ ਮੈਚ ਲਈ ਪਿਚ ਕਿਹੋ ਜਿਹੀ ਹੋਵੇਗੀ।

ਵਿਸ਼ਾਖਾਪਟਨਮ ਦੀ ਮੈਦਾਨੀ ਪਿੱਚ ਬੱਲੇਬਾਜ਼ਾਂ ਦੀ ਕਾਫੀ ਮਦਦ ਕਰਦੀ ਹੈ। ਚੰਗੀ ਉਛਾਲ ਦੇ ਕਾਰਨ ਗੇਂਦ ਅਤੇ ਬੱਲੇ ਦਾ ਸੰਪਰਕ ਬਹੁਤ ਵਧੀਆ ਹੁੰਦਾ ਹੈ। ਅਜਿਹੇ ‘ਚ ਉਮੀਦ ਕੀਤੀ ਜਾ ਰਹੀ ਹੈ ਕਿ ਮੈਚ ਹਾਈ ਸਕੋਰਿੰਗ ਹੋਵੇਗਾ। ਹਾਲਾਂਕਿ ਗੇਂਦਬਾਜ਼ਾਂ ਨੂੰ ਵੀ ਇਸ ਪਿੱਚ ਤੋਂ ਮਦਦ ਮਿਲ ਸਕਦੀ ਹੈ ਪਰ ਇਸ ਦੇ ਲਈ ਉਨ੍ਹਾਂ ਨੂੰ ਯਾਰਕਰ ਅਤੇ ਬਾਊਂਸਰ ਦਾ ਸਹੀ ਇਸਤੇਮਾਲ ਕਰਨਾ ਹੋਵੇਗਾ।ਇਸ ਤੋਂ ਇਲਾਵਾ ਫਲੈਟ ਪਿੱਚ ਕਾਰਨ ਸਪਿਨ ਦੇ ਖ਼ਿਲਾਫ਼ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਦੀ ਆਜ਼ਾਦੀ ਮਿਲਦੀ ਹੈ। ਅਜਿਹੇ ‘ਚ ਦਿੱਲੀ ਅਤੇ ਕੇਕੇਆਰ ਦੇ ਮੈਚ ‘ਚ ਕਾਫੀ ਚੌਕੇ-ਛੱਕੇ ਦੇਖਣ ਨੂੰ ਮਿਲ ਸਕਦੇ ਹਨ।

ਟਾਸ ਦੀ ਗੱਲ ਕਰੀਏ ਤਾਂ ਇਸ ਪਿੱਚ ‘ਤੇ ਇਸ ਦਾ ਜ਼ਿਆਦਾ ਅਸਰ ਨਹੀਂ ਪੈਂਦਾ ਹੈ। ਇਸ ਮੈਦਾਨ ‘ਤੇ ਹੁਣ ਤੱਕ ਕੁੱਲ 14 ਟੀ-20 ਮੈਚ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ 7 ਵਾਰ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤ ਹਾਸਲ ਕੀਤੀ ਅਤੇ 7 ਵਾਰ ਦੂਜੀ ਪਾਰੀ ‘ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤ ਦਰਜ ਕੀਤੀ ਹੈ। ਅਜਿਹੇ ‘ਚ ਇਸ ਮੈਦਾਨ ‘ਤੇ ਕੋਈ ਵੀ ਸਕੋਰ ਸੁਰੱਖਿਅਤ ਨਹੀਂ ਮੰਨਿਆ ਜਾ ਸਕਦਾ ਹੈ।

ਇਸ ਸੀਜ਼ਨ ਵਿੱਚ ਖੇਡਿਆ ਗਿਆ ਹੈ ਇੱਕ ਮੈਚ

ਵਿਸ਼ਾਖਾਪਟਨਮ ਦੇ ਇਸ ਮੈਦਾਨ ‘ਤੇ ਇਸ ਸੀਜ਼ਨ ‘ਚ ਸਿਰਫ ਇਕ ਹੀ ਮੈਚ ਖੇਡਿਆ ਗਿਆ ਹੈ। ਇਹ ਮੈਚ ਦਿੱਲੀ ਕੈਪੀਟਲਸ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਸੀ। ਮੈਚ ‘ਚ ਦਿੱਲੀ ਕੈਪੀਟਲਸ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 191 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸੀਐਸਕੇ ਦੀ ਟੀਮ ਦੂਜੀ ਪਾਰੀ ਵਿੱਚ 171 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਦਿੱਲੀ ਅਤੇ ਸੀਐਸਕੇ ਵਿਚਾਲੇ ਹੋਏ ਮੈਚ ਵਿੱਚ ਕੁੱਲ 362 ਦੌੜਾਂ ਬਣਾਈਆਂ ਗਈਆਂ ਸੀ। ਅਜਿਹਾ ਹੀ ਕੁਝ ਦਿੱਲੀ-ਕੇਕੇਆਰ ਦੇ ਮੈਚ ‘ਚ ਦੇਖਣ ਨੂੰ ਮਿਲ ਸਕਦਾ ਹੈ।

By admin

Related Post

Leave a Reply