ਜਲੰਧਰ : ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ (Jalandhar West Vidhan Sabha Constituency) ਲਈ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਖਤਮ ਹੋ ਗਈ। ਜਲੰਧਰ ਪੱਛਮੀ ਵਿੱਚ ਸ਼ਾਂਤੀਪੂਰਵਕ ਵੋਟਾਂ ਪਈਆਂ। ਵੱਡੀ ਗਿਣਤੀ ‘ਚ ਲੋਕ ਆਪਣੇ ਵੋਟ ਦਾ ਇਸਤੇਮਾਲ ਕਰਨ ਲਈ ਪੋਲੰਿਗ ਸਟੇਸ਼ਨਾਂ ‘ਤੇ ਪਹੁੰਚੇ। ਇਸ ਵੇਲੇ ਜਲੰਧਰ ਪੱਛਮੀ ਵਿਧਾਨ ਸਭਾ ਹਲਕਾ ਸਭ ਤੋਂ ਗਰਮ ਸੀਟ ਮੰਨਿਆ ਜਾਂਦਾ ਹੈ।

ਹੁਣ ਤੱਕ ਕਿੰਨੀ ਪ੍ਰਤੀਸ਼ਤ ਹੋਈ ਵੋਟਿੰਗ?
ਜਲੰਧਰ ਪੱਛਮੀ ‘ਚ ਸ਼ਾਮ 5 ਵਜੇ ਤੱਕ 51.30 ਫੀਸਦੀ ਵੋਟਿੰਗ ਹੋਈ
ਜਲੰਧਰ ਪੱਛਮੀ ‘ਚ ਦੁਪਹਿਰ 3 ਵਜੇ ਤੱਕ 42.60 ਫੀਸਦੀ ਵੋਟਿੰਗ ਹੋਈ
ਜਲੰਧਰ ਪੱਛਮੀ ‘ਚ ਦੁਪਹਿਰ 1 ਵਜੇ ਤੱਕ 34.40 ਫੀਸਦੀ ਵੋਟਿੰਗ ਹੋਈ
ਜਲੰਧਰ ਪੱਛਮੀ ‘ਚ ਸਵੇਰੇ 11 ਵਜੇ ਤੱਕ 23.04 ਫੀਸਦੀ ਵੋਟਿੰਗ ਹੋਈ
ਜਲੰਧਰ ਪੱਛਮੀ ‘ਚ ਸਵੇਰੇ 9 ਵਜੇ ਤੱਕ 10.30 ਫੀਸਦੀ ਵੋਟਿੰਗ ਹੋਈ।

Leave a Reply