ਜਾਣੋ ਅੱਖਾਂ ਦੀ ਰੌਸ਼ਨੀ ਵਧਾਉਣ ਦੇ ਕਾਰਗਰ ਉਪਾਅ
By admin / February 19, 2024 / No Comments / Punjabi News
ਹੈਲਥ ਨਿਊਜ਼: ਅੱਖਾਂ ਸਾਡੇ ਸਰੀਰ ਦਾ ਜਰੂਰੀ ਹਿੱਸਾ ਹਨ ਇਹ ਸਰੀਰ ਦਾ ਨਾਜੁਕ ਹਿੱਸਾ ਹਨ। ਅਜਿਹੇ ਵਿਚ ਇਸ ਨੂੰ ਖ਼ਾਸ ਦੇਖਭਾਲ ਦੀ ਲੋੜ ਹੁੰਦੀ ਹੈ ਪਰ ਕਈ ਘੰਟੇ ਲੈਪਟਾਪ, ਟੀਵੀ ਸਕ੍ਰੀਨ ਦੇਖਣ, ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਅੱਖਾਂ ਕਮਜੋਰ ਹੋਣ ਲੱਗਦੀਆਂ ਹਨ। ਸਮੱਸਿਆ ਵਧਣ ‘ਤੇ ਐਨਕ ਲਗਵਾਉਣ ਦੀ ਨੌਬਤ ਤੱਕ ਆ ਜਾਂਦੀ ਹੈ। ਅਜਿਹੇ ਵਿਚ ਤੁਸੀਂ ਐਨਕ ਉਤਾਰਨ ਅਤੇ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਕੁਝ ਦੇਸੀ ਉਪਾਅ ਅਪਨਾ ਸਕਦੇ ਹੋ। ਆਓ ਜਾਣਦੇ ਹਾਂ ਐਨਕ ਲੱਗਣ ਦੇ ਕਾਰਨ ਅਤੇ ਅੱਖਾਂ ਦੀ ਰੌਸ਼ਨੀ ਵਧਾਉਣ ਦੇ ਕਾਰਗਰ ਉਪਾਅ
ਐਨਕ ਲੱਗਣ ਦੇ ਕਾਰਨ
-ਅੱਖਾਂ ਦੀ ਦੇਖਭਾਲ ਨਾ ਕਰਨਾ
-ਖਾਣੇ ਵਿਚ ਪੋਸ਼ਕ ਤੱਤਾਂ ਦੀ ਘਾਟ
-ਜੈਨੇਟਿਕ
-ਵਿਟਾਮਿਨ ਏ ਦੀ ਘਾਟ
-ਘੰਟਿਆਂ ਤੱਕ ਟੀਵੀ ਜਾਂ ਕੰਪਿਊਟਰ ਸਕ੍ਰੀਨ ‘ਤੇ ਕੰਮ ਕਰਨਾ
ਅੱਖਾਂ ਦੀ ਰੌਸ਼ਨੀ ਵਧਾਉਣ ਲਈ ਕਾਰਗਰ ਉਪਾਅ
1. ਗਾਂ ਦਾ ਘਿਓ ਅਤੇ ਕਾਲੀ ਮਿਰਚ
ਅੱਖਾਂ ਦੀ ਰੌਸ਼ਨੀ ਵਧਾਉਣ ਲਈ ਅੱਧਾ ਛੋਟਾ ਚਮਚ ਗਾਂ ਦਾ ਘਿਓ ਪਿਘਲਾ ਕੇ ਉਸ ਵਿਚ ਅੱਧਾ ਛੋਟਾ ਚਮਚ ਕਾਲੀ ਮਿਰਚ ਮਿਲਾਓ। ਸਵੇਰੇ ਖਾਲੀ ਪੇਟ ਇਸ ਨੂੰ ਇਕ ਗਿਲਾਸ ਕੋਸਾ ਪਾਣੀ ਜਾਂ ਦੁੱਧ ਨਾਲ ਲਵੋ। ਰੋਜ਼ਾਨਾ ਇਸ ਨੂੰ ਲੈਣ ਨਾਲ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਵਧਣ ਵਿਚ ਮਦਦ ਮਿਲੇਗੀ। ਤੁਹਾਨੂੰ 7 ਦਿਨਾਂ ਵਿਚ ਹੀ ਫਰਕ ਮਹਿਸੂਸ ਹੋਣ ਲੱਗ ਪਵੇਗਾ ।ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਗਾਂ ਦਾ ਦੇਸੀ ਘਿਓ ਫਾਇਦੇਮੰਦ ਮੰਨਿਆ ਗਿਆ ਹੈ।
2. ਸਰੋਂ ਜਾਂ ਤਿਲ ਦੇ ਤੇਲ ਨਾਲ ਨਾਲ ਕਰੋ ਪੈਰਾਂ ਦੀ ਮਾਲਿਸ਼
ਸੋਣ ਤੋਂ ਪਹਿਲਾਂ ਸਰੋਂ ਜਾਂ ਤਿਲ ਦੇ ਤੇਲ ਪੈਰਾਂ ਦੇ ਤਲਵੇ ‘ਤੇ ਲਗਾਓ। ਇਸ ਨਾਲ 2-3 ਮਿੰਟ ਸਰਕੁਲਰ ਮੋਸ਼ਨ ਵਿਚ ਮਾਲਸ਼ ਕਰੋ। ਅਗਲੀ ਸਵੇਰ ਨਹਾ ਲਓ ਜਾਂ ਕੋਸੇ ਪਾਣੀ ਨਾਲ ਇਸ ਨੂੰ ਸਾਫ ਕਰ ਲਓ। ਰਾਤ ਨੂੰ ਹੀ ਪੈਰਾਂ ਦੀ ਮਾਲਸ਼ ਕਰੋ। ਦਿਨ ਵੇਲੇ ਪੈਰਾਂ ‘ਤੇ ਤੇਲ ਲਗਾਉਣ ਨਾਲ ਤਿਲਕਣ ਦਾ ਖਤਰਾ ਹੋ ਸਕਦਾ ਹੈ। ਇਸ ਉਪਾਅ ਨੂੰ ਲਗਾਤਾਰ 1 ਹਫ਼ਤਾ ਕਰਨ ਨਾਲ ਹੀ ਤੁਹਾਨੂੰ ਫਰਕ ਮਹਿਸੂਸ ਹੋਵੇਗਾ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧਣ ਦੇ ਨਾਲ ਹੀ ਇਸ ਨਾਲ ਜੁੜੀਆਂ ਪਰੇਸ਼ਾਨੀਆਂ ਹੋਣ ਦਾ ਖ਼ਤਰਾ ਵੀ ਘੱਟ ਜਾਵੇਗਾ ।