Advertisement

ਜਾਣੋ ਅਜੇ ਦੇਵਗਨ ਦੀ ਫਿਲਮ Raid-2 ਦੀ ਹੁਣ ਤੱਕ ਦੀ ਕਮਾਈ

ਮੁੰਬਈ : ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੀ ਫਿਲਮ ‘ਰੇਡ 2’ ਨੇ ਬਾਕਸ ਆਫਿਸ ‘ਤੇ ਸ਼ਾਨਦਾਰ ਸ਼ੁਰੂਆਤ ਕੀਤੀ। ਇਸਨੇ 19.25 ਕਰੋੜ ਰੁਪਏ ਨਾਲ ਆਪਣਾ ਖਾਤਾ ਖੋਲ੍ਹਿਆ। ਕੁਝ ਦਿਨਾਂ ਤੱਕ ਇਸਨੇ ਆਪਣਾ ਚੰਗਾ ਕਲੈਕਸ਼ਨ ਬਣਾਈ ਰੱਖਿਆ ਪਰ ਫਿਰ ਹੌਲੀ-ਹੌਲੀ ਕਮਾਈ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ। ਇਸ ਸਥਿਤੀ ਦੇ ਬਾਵਜੂਦ ਵੀ, ਇਹ ਫਿਲਮ ਜਲਦੀ ਹੀ 100 ਕਰੋੜ ਕਲੱਬ ਵਿੱਚ ਸ਼ਾਮਲ ਹੋ ਸਕਦੀ ਹੈ।

ਅੱਠਵੇਂ ਦਿਨ ਦਾ ਕਲੈਕਸ਼ਨ 
8ਵੇਂ ਦਿਨ ਦਾ ਕਲੈਕਸ਼ਨ ਹੁਣ ਤੱਕ ਪ੍ਰਾਪਤ ਅੰਕੜਿਆਂ ਦੇ ਅਨੁਸਾਰ, ਫਿਲਮ ‘ਰੈੱਡ 2’ ਨੇ ਅੱਠਵੇਂ ਦਿਨ ਲਗਭਗ 3.61 ਕਰੋੜ ਰੁਪਏ ਦੀ ਕਲੈਕਸ਼ਨ ਕੀਤਾ ਹੈ। ਸੱਤਵੇਂ ਦਿਨ ਦੇ ਕਲੈਕਸ਼ਨ ਦੇ ਹਿਸਾਬ ਨਾਲ, ਇਸ ਕਮਾਈ ਵਿੱਚ ਗਿਰਾਵਟ ਆਈ ਹੈ। ਹੋ ਸਕਦਾ ਹੈ ਕਿ ਫਿਲਮ ਇਸ ਹਫਤੇ ਦੇ ਅੰਤ ਵਿੱਚ ਆਪਣਾ ਕਲੈਕਸ਼ਨ ਵਧਾ ਦੇਵੇ।

ਫਿਲਮ ਦਾ ਕੁੱਲ ਕਲੈਕਸ਼ਨ
ਅਜੈ ਦੇਵਗਨ ਦੀ ਫਿਲਮ ‘ਰੇਡ 2’ ਦੇ ਕੁੱਲ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਹ ਹੁਣ ਤੱਕ 94.11 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਕੁਝ ਮੀਡੀਆ ਰਿਪੋਰਟਾਂ ਨੇ, ਅਜੇ ਦੇਵਗਨ ਦੀ ਫਿਲਮ ਦਾ ਬਜਟ 40 ਤੋਂ 50 ਕਰੋੜ ਰੁਪਏ ਦੇ ਵਿਚਕਾਰ ਦੱਸਿਆ । ਇਹ ਫਿਲਮ ਪਹਿਲਾਂ ਹੀ ਆਪਣੇ ਬਜਟ ਤੋਂ ਵੱਧ ਕਮਾਈ ਕਰ ਚੁੱਕੀ ਹੈ ਬਸ 100 ਕਰੋੜ ਰੁਪਏ ਦੇ ਕਲੱਬ ਵਿੱਚ ਸ਼ਾਮਲ ਹੋਣ ਵਿੱਚ ਕੁਝ ਕਦਮ ਦੂਰ ਹੈ।

ਦੂਸਰਿਆਂ ਫਿਲਮਾਂ ਨੂੰ ਨਹੀਂ ਦੇ ਪਾ ਰਹੀ ਟੱਕਰ
ਅਜੇ ਦੇਵਗਨ ਦੀ ਫਿਲਮ ‘ਰੇਡ 2’ ਅਜੇ ਵੀ ਕਰੋੜਾਂ ਦੀ ਕਮਾਈ ਕਰ ਰਹੀ ਹੈ। ਇਸ ਫ਼ਿਲਮ ਨੂੰ ਕੋਈ ਦੂਸਰੀ ਫਿਲਮ ਟੱਕਰ ਨਹੀ ਦੇ ਸਕੀ। ਇਸ ਵੇਲੇ ਸੰਜੇ ਦੱਤ ਦੀ ਫਿਲਮ ‘ਦਿ ਭੂਤਨੀ’ ਵੀ ਸਿਨੇਮਾਘਰਾਂ ਵਿੱਚ ਮੌਜੂਦ ਹੈ ਪਰ ਇਸਦਾ ਕਲੈਕਸ਼ਨ ਲੱਖਾਂ ਤੱਕ ਸੀਮਤ ਹੈ। ਦੂਜੇ ਪਾਸੇ , ਦੱਖਣੀ ਭਾਰਤੀ ਫਿਲਮਾਂ ‘ਹਿੱਟ’ ਅਤੇ ‘ਰੇਟਰੋ’ ਠੀਕ ਠਾਕ ਕਲੈਕਸ਼ਨ ਕਰ ਰਹੀਆਂ ਹਨ, ਉਨ੍ਹਾਂ ਦੇ ਓਡਯਨਸ ਵੱਖਰੇ ਹਨ। ਇਨ੍ਹਾਂ ਚੀਜ਼ਾਂ ਦਾ ਫਾਇਦਾ ‘ਰੈੱਡ 2’ ਨੂੰ ਮਿਲ ਰਿਹਾ ਹੈ।

ਫਿਲਮ ਦੇ ਇਨ੍ਹਾਂ ਕਲਾਕਾਰਾਂ ਦੀ ਚਰਚਾ
ਰਾਜਕੁਮਾਰ ਗੁਪਤਾ ਦੁਆਰਾ ਨਿਰਦੇਸ਼ਤ ਫਿਲਮ ‘ਰੇਡ 2’ ਵਿੱਚ ਅਜੇ ਦੇਵਗਨ ਤੋਂ ਇਲਾਵਾ, ਵਾਣੀ ਕਪੂਰ ਅਤੇ ਰਿਤੇਸ਼ ਦੇਸ਼ਮੁਖ ਵੀ ਹਨ। ਰਿਤੇਸ਼ ਨੇ ਫਿਲਮ ਵਿੱਚ ਨੈਗੀਟਿਵ ਰੋਲ ਕੀਤਾ ਹੈ, ਇਸ ਕਿਰਦਾਰ ਵਿੱਚ ਉਨ੍ਹਾਂ ਦੀ ਬਹੁਤ ਚਰਚਾ ਹੋ ਰਹੀ ਹੈ। ਫਿਲਮ ‘ਰੇਡ 2’ ਵਿੱਚ ਸੌਰਭ ਸ਼ੁਕਲਾ, ਰਜਤ ਕਪੂਰ ਤੋਂ ਇਲਾਵਾ ਇਕ ਵੱਡੀ ਸਟਾਰ ਕਾਸਟ ਮੌਜੂਦ ਹੈ।

The post ਜਾਣੋ ਅਜੇ ਦੇਵਗਨ ਦੀ ਫਿਲਮ Raid-2 ਦੀ ਹੁਣ ਤੱਕ ਦੀ ਕਮਾਈ appeared first on TimeTv.

Leave a Reply

Your email address will not be published. Required fields are marked *