ਸੋਨੀਪਤ : ਜਾਅਲੀ ਕ੍ਰਿਪਟੋ ਕਰੰਸੀ (Fake Cryptocurrency) ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (The Enforcement Directorate) ਨੇ ਹਰਿਆਣਾ ਦੇ ਸੋਨੀਪਤ ਵਿੱਚ ਛਾਪਾ ਮਾਰਿਆ। ਸੋਨੀਪਤ ਦੇ ਗੋਹਾਨਾ ਰੋਡ ਸਥਿਤ ਮਯੂਰ ਵਿਹਾਰ ਗਲੀ ਨੰਬਰ 24 ਵਿੱਚ ਅਧਿਕਾਰੀ ਆਪਣੀ ਟੀਮ ਦੇ ਨਾਲ ਪਹੁੰਚ ਗਏ। ਟੀਮ ਨੇ ਰਮੇਸ਼ ਗੁਲੀਆ ਨਾਂ ਦੇ ਟੈਕਸੀ ਡਰਾਈਵਰ ਦੇ ਘਰ ਛਾਪਾ ਮਾਰਿਆ ਹੈ।
ਧਿਆਨਯੋਗ ਹੈ ਕਿ ਜਾਅਲੀ ਕ੍ਰਿਪਟੋ ਕਰੰਸੀ ਨਾਲ ਸਬੰਧਤ ਮਾਮਲੇ ਵਿੱਚ ਅੱਜ ਈ.ਡੀ ਨੇ ਪਹਿਲੀ ਐਫ.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ‘ਚ ਬੈਠੇ ਰਮੇਸ਼ ਗੁਲੀਆ ਦਾ ਭਰਾ ਕ੍ਰਿਪਟੋ ਕਰੰਸੀ ਦਾ ਕੰਮ ਕਰਦਾ ਹੈ। ਰਮੇਸ਼ ਗੁਲੀਆ ਦੇ ਘਰ ‘ਤੇ ਸੋਨੀਪਤ ਪੁਲਿਸ ਨੂੰ ਵੀ ਤਾਇਨਾਤ ਕੀਤਾ ਹੋਇਆ ਹੈ, ਜੋ ਕਿ ਟੈਕਸੀ ਡਰਾਈਵਰ ਰਮੇਸ਼ ਗੁਲੀਆ ਤੋਂ ਕਈ ਘੰਟੇ ਤੋਂ ਪੁੱਛਗਿੱਛ ਕਰ ਰਹੇ ਹਨ।