ਅਹਿਮਦਾਬਾਦ: ਗੁਜਰਾਤ ‘ਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ (The India-Pakistan International Border) ‘ਤੇ ਗਸ਼ਤ ਦੌਰਾਨ ‘ਹਰਾਮੀ ਨਾਲਾ’ ਖੇਤਰ ‘ਚ ਅੱਤ ਦੀ ਗਰਮੀ ਕਾਰਨ ਸੀਮਾ ਸੁਰੱਖਿਆ ਬਲ (A Border Security Force),(ਬੀ.ਐੱਸ.ਐੱਫ.) ਦੇ ਇਕ ਅਧਿਕਾਰੀ ਅਤੇ ਇਕ ਸਿਪਾਹੀ ਦੀ ਮੌਤ ਹੋ ਗਈ। ਅਧਿਕਾਰਤ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ।

ਸੂਤਰਾਂ ਮੁਤਾਬਕ ਇਹ ਘਟਨਾ ਬੀਤੇ ਦਿਨ ਦੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਅਸਿਸਟੈਂਟ ਕਮਾਂਡੈਂਟ ਵਿਸ਼ਵਦੇਵ ਅਤੇ ਹੈੱਡ ਕਾਂਸਟੇਬਲ ਦਿਆਲਰਾਮ ਨੂੰ ਗਰਮੀ ਦਾ ਦੌਰਾ ਪਿਆ ਸੀ ਅਤੇ ਉਨ੍ਹਾਂ ਨੂੰ ਪਾਣੀ ਦੀ ਕਮੀ ਹੋ ਗਈ ਸੀ। ਵਿਸ਼ਵਦੇਵ ਬੀ.ਐਸ.ਐਫ. ਦੀ 59ਵੀਂ ਬਟਾਲੀਅਨ ਦੇ ਸਨ।

ਸੂਤਰਾਂ ਦੇ ਅਨੁਸਾਰ, ‘ਦੋਵੇਂ ਬੀ.ਐਸ.ਐਫ. ਦੇ ਜਵਾਨ ‘ਜ਼ੀਰੋ ਲਾਈਨ’ (ਦੋਵੇਂ ਦੇਸ਼ਾਂ ਦੀ ਸਰਹੱਦ ਦੇ ਵਿਚਕਾਰ ਇੱਕ ਜਗ੍ਹਾ) ‘ਤੇ ਗਸ਼ਤ ਕਰ ਰਹੇ ਸਨ, ਜਦੋਂ ਉਹ ਅਚਾਨਕ ਬੇਹੋਸ਼ ਹੋ ਗਏ। ਦੋਵਾਂ ਨੂੰ ਭੁਜ ਦੇ ਸਿਹਤ ਕੇਂਦਰ ਲਿਜਾਇਆ ਗਿਆ, ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।

Leave a Reply