Advertisement

ਜਲੰਧਰ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ , 25 ਮਰਲੇ ਦਾ ਪਲਾਟ ਖਰੀਦ ਬਣਾ ਰਿਹਾ ਸੀ ਘਰ

ਜਲੰਧਰ: ਜਲੰਧਰ ਤੋਂ ਪਾਕਿਸਤਾਨੀ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ, ਗੁਜਰਾਤ ਪੁਲਿਸ ਨੇ ਜਲੰਧਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਦੇਰ ਰਾਤ ਛਾਪਾ ਮਾਰਿਆ ਅਤੇ ਅਵਤਾਰ ਨਗਰ ਵਿੱਚ ਕਿਰਾਏ ਦੇ ਘਰ ਵਿੱਚ ਬੈਠੇ ਜਾਸੂਸ ਨੂੰ ਗ੍ਰਿਫ਼ਤਾਰ ਕਰ ਲਿਆ।

ਦੱਸਿਆ ਜਾ ਰਿਹਾ ਹੈ ਕਿ ਜਾਸੂਸ ਇਕ ਐਪ ਰਾਹੀਂ ਭਾਰਤ ਬਾਰੇ ਸਾਰੀ ਜਾਣਕਾਰੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਨੂੰ ਭੇਜ ਰਿਹਾ ਸੀ। ਤੁਹਾਨੂੰ ਦੱਸ ਦੇਈਏ ਕਿ ਭਾਰਤ-ਪਾਕਿ ਤਣਾਅ ਦੇ ਵਿਚਕਾਰ, ਐਪ ‘ਤੇ ਭਾਰਤ ਦੀ ਹਰ ਖ਼ਬਰ ਪੋਸਟ ਕੀਤੀ ਜਾ ਰਹੀ ਸੀ ਅਤੇ ਪਾਕਿਸਤਾਨ ਨੂੰ ਜਾਣਕਾਰੀ ਦਿੱਤੀ ਜਾ ਰਹੀ ਸੀ। ਮੁਲਜ਼ਮ ਦੇ ਫ਼ੋਨ ਤੋਂ ਭਾਰਤ-ਪਾਕਿ ਜੰਗ ਦੇ ਕਈ ਸ਼ੱਕੀ ਵੀਡੀਓ ਅਤੇ ਖ਼ਬਰਾਂ ਦੇ ਲੰਿਕ ਅਤੇ ਫ਼ੋਨ ਨੰਬਰ ਮਿਲੇ ਹਨ। ਹਾਲਾਂਕਿ, ਪੁਲਿਸ ਦਾ ਕਹਿਣਾ ਹੈ ਕਿ ਉਕਤ ਮੁਲਜ਼ਮ ਨੂੰ ਸਾਈਬਰ ਧੋਖਾਧੜੀ ਦੇ ਇਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਮੁਲਜ਼ਮ ਦੀ ਪਛਾਣ ਮੁਹੰਮਦ ਮੁਰਤਜ਼ਾ ਅਲੀ ਵਜੋਂ ਹੋਈ ਹੈ, ਜੋ ਬਿਹਾਰ ਦਾ ਰਹਿਣ ਵਾਲਾ ਸੀ। ਜੋ ਜਲੰਧਰ ਦੇ ਗਾਂਧੀ ਨਗਰ ਵਿੱਚ ਕਿਰਾਏ ‘ਤੇ ਰਹਿੰਦਾ ਸੀ। ਗੁਜਰਾਤ ਪੁਲਿਸ ਨਾਲ ਸਬੰਧਤ ਸੂਤਰਾਂ ਅਨੁਸਾਰ, ਪੁਲਿਸ ਨੇ ਉਕਤ ਮੁਲਜ਼ਮ ਤੋਂ ਬਰਾਮਦ ਕੀਤੇ ਫ਼ੋਨ ਤੋਂ ਕਈ ਸ਼ੱਕੀ ਵੀਡੀਓ ਅਤੇ ਫੋਟੋਆਂ ਬਰਾਮਦ ਕੀਤੀਆਂ ਹਨ। ਉਹ ਪਾਕਿਸਤਾਨ-ਭਾਰਤ ਜੰਗ ਨਾਲ ਸਬੰਧਤ ਹਨ। ਨਾਲ ਹੀ, ਕੁਝ ਸ਼ੱਕੀ ਫ਼ੋਨ ਨੰਬਰ ਵੀ ਬਰਾਮਦ ਕੀਤੇ ਗਏ ਹਨ। ਹਾਲਾਂਕਿ, ਜਲੰਧਰ ਪੁਲਿਸ ਦਾ ਕਹਿਣਾ ਹੈ ਕਿ ਉਕਤ ਦੋਸ਼ੀ ਸਾਈਬਰ ਕ੍ਰਾਈਮ ਨਾਲ ਜੁੜਿਆ ਹੋਇਆ ਸੀ। ਉਸਨੂੰ ਗੁਜਰਾਤ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਸਾਡੀਆਂ ਟੀਮਾਂ ਛਾਪੇਮਾਰੀ ਲਈ ਉਨ੍ਹਾਂ ਦੇ ਨਾਲ ਗਈਆਂ ਸਨ।

ਦੋਸ਼ੀ ਨੇ ਖਰੀਦਿਆ 25 ਮਰਲੇ ਦਾ ਪਲਾਟ , ਘਰ ਬਣਾ ਰਿਹਾ ਸੀ
ਪ੍ਰਾਪਤ ਜਾਣਕਾਰੀ ਅਨੁਸਾਰ, ਅਲੀ ਨੇ ਹਾਲ ਹੀ ਵਿੱਚ ਗਾਂਧੀ ਨਗਰ ਵਿੱਚ 25 ਮਰਲੇ ਦਾ ਪਲਾਟ ਖਰੀਦਿਆ ਸੀ। ਜਿਸ ‘ਤੇ ਉਹ 1.5 ਕਰੋੜ ਰੁਪਏ ਖਰਚ ਕਰਕੇ ਇਕ ਆਲੀਸ਼ਾਨ ਘਰ ਬਣਾ ਰਿਹਾ ਸੀ। ਜਦੋਂ ਪੁਲਿਸ ਨੇ ਉਸਦੇ ਬੈਂਕ ਖਾਤੇ ਦੀ ਜਾਂਚ ਕੀਤੀ ਤਾਂ ਇਕ ਮਹੀਨੇ ਵਿੱਚ 40 ਲੱਖ ਰੁਪਏ ਦੇ ਲੈਣ-ਦੇਣ ਸਾਹਮਣੇ ਆਏ।ਇਹ ਲੈਣ-ਦੇਣ ਕਿੱਥੇ ਅਤੇ ਕਿਵੇਂ ਹੋਇਆ ਇਸ ‘ਤੇ ਗੁਜਰਾਤ ਦੀ ਗਾਂਧੀਨਗਰ ਪੁਲਿਸ ਅਤੇ ਏ.ਟੀ.ਐਸ. ਟੀਮਾਂ ਕੰਮ ਕਰ ਰਹੀਆਂ ਹਨ।

The post ਜਲੰਧਰ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ , 25 ਮਰਲੇ ਦਾ ਪਲਾਟ ਖਰੀਦ ਬਣਾ ਰਿਹਾ ਸੀ ਘਰ appeared first on TimeTv.

Leave a Reply

Your email address will not be published. Required fields are marked *