ਜਲੰਧਰ : ਜਲੰਧਰ (Jalandhar) ‘ਚ ਹੋਏ ਐਨਕਾਊਂਟਰ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਆਸ਼ੀਸ਼ ਵਾਸੀ ਬੁੱਲੇਵਾਲ ਅਤੇ ਨਿਤਿਨ ਵਾਸੀ ਜਲੰਧਰ ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਗੈਂਗਸਟਰ ਬਿੰਨੀ ਗੁੱਜਰ ਦੇ ਕਰੀਬੀ ਵੀ ਦੱਸੇ ਜਾਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਦੋ ਟਾਰਗੇਟ ਕਿਲਿੰਗ ਕਰਨੀ ਸੀ, ਜਿਸ ਲਈ ਉਹ ਲਾਰੈਂਸ ਬਿਸ਼ਨੋਈ ਦੇ ਮੁੱਖ ਗੈਂਗਸਟਰ ਲੱਕੀ ਦੇ ਸੰਪਰਕ ਵਿੱਚ ਸਨ। ਲੱਕੀ ਅਮਰੀਕਾ ਬੈਠ ਕੇ ਗੈਂਗ ਚਲਾ ਰਿਹਾ ਹੈ।

ਨਿਤਿਨ ਅਤੇ ਆਸ਼ੀਸ਼ ਖ਼ਿਲਾਫ਼ ਕਰੀਬ 9 ਅਪਰਾਧਿਕ ਮਾਮਲੇ ਦਰਜ ਹਨ। ਲੱਕੀ ਉਹੀ ਦੋਸ਼ੀ ਹੈ ਜਿਸ ਨੇ ਸਿੱਧੂ ਮੂਸੇ ਵਾਲੇ ਦੇ ਦੋ ਕਾਤਲਾਂ ਨੂੰ ਹੁਸ਼ਿਆਰਪੁਰ ‘ਚ ਛੁਪਾਇਆ ਸੀ। ਮੁਲਜ਼ਮਾਂ ਕੋਲੋਂ ਦੋ ਪਿਸਤੌਲ ਬਰਾਮਦ ਹੋਏ ਹਨ ਜੋ ਕਿ ਟਾਰਗੇਟ ਕਿਲਿੰਗ ਵਿੱਚ ਵਰਤੇ ਜਾਣੇ ਸਨ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਫੜਨ ਲਈ ਤੜਕੇ ਹੀ ਜਾਲ ਵਿਛਾ ਦਿੱਤਾ ਸੀ ਅਤੇ 9.30 ਵਜੇ ਜਦੋਂ ਮੁਲਜ਼ਮਾਂ ਨੇ ਪੁਲਿਸ ਨੂੰ ਦੇਖਿਆ ਤਾਂ ਉਨ੍ਹਾਂ ਨੇ ਆਈ-20 ਕਾਰ ਦੇ ਅੰਦਰੋਂ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ 9 ਗੋਲੀਆਂ ਚਲਾਈਆਂ ਗਈਆਂ ਪਰ ਜਲਦ ਹੀ ਹੋਰ ਸੱਚਾਈ ਸਾਹਮਣੇ ਆ ਸਕਦੀ ਹੈ।

Leave a Reply