ਜਲੰਧਰ : ਜਲੰਧਰ ਕੈਂਟ (Jalandhar Cantt) ਇਲਾਕੇ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਆਰਮੀ ਗੋਲਫ ਗਰਾਊਂਡ (Army Golf Ground) ਦੇ ਨਾਲ ਲੱਗਦੇ ਇਲਾਕੇ ‘ਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ, ਜਿਸ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।

ਕੈਂਟ ਥਾਣੇ ਵਿੱਚ ਤਾਇਨਾਤ ਏ.ਐਸ.ਆਈ. ਚੈਨ ਸਿੰਘ ਅਨੁਸਾਰ ਇਹ ਫ਼ੌਜੀ ਇਲਾਕਾ ਹੋਣ ਕਾਰਨ ਇੱਥੇ ਆਮ ਲੋਕ ਘੱਟ ਆਉਂਦੇ ਹਨ, ਜਿਸ ਕਾਰਨ ਕਿਸੇ ਨੂੰ ਲਾਸ਼ ਬਾਰੇ ਪਤਾ ਨਹੀਂ ਲੱਗਾ। ਮੁੱਢਲੀ ਜਾਂਚ ‘ਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲਾਸ਼ ਕਿਸੇ ਪ੍ਰਵਾਸੀ ਦੀ ਹੈ ਅਤੇ 4 ਤੋਂ 5 ਦਿਨ ਪੁਰਾਣੀ ਹੈ, ਜਿਸ ਦਾ ਕਤਲ ਕੀਤਾ ਗਿਆ ਜਾਪਦਾ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ ਹੈ।

Leave a Reply