ਜਲੰਧਰ ਕੈਂਟ ਦਾ ਆਧੁਨਿਕ ਰੇਲਵੇ ਸਟੇਸ਼ਨ ਨੂੰ ਲੈ ਕੇ ਆਈ ਇਹ ਅਪਡੇਟ
By admin / March 25, 2024 / No Comments / Punjabi News
ਜਲੰਧਰ : ਕੇਂਦਰ ਸਰਕਾਰ (The Central Government) ਵੱਲੋਂ 98 ਕਰੋੜ ਰੁਪਏ ਦੀ ਲਾਗਤ ਨਾਲ ਨਾਲ ਬਣਾਇਆ ਜਾ ਰਿਹਾ ਜਲੰਧਰ ਕੈਂਟ ਦਾ ਆਧੁਨਿਕ ਰੇਲਵੇ ਸਟੇਸ਼ਨ (The Modern Railway Station) ਨੂੰ ਅਪ੍ਰੈਲ ਮਹੀਨੇ ਪੂਰੀ ਤਰ੍ਹਾਂ ਤਿਆਰ ਹੋ ਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ ਪਰ ਬੀਤੇ ਦਿਨ ਇਸ ਸਟੇਸ਼ਨ ਦਾ ਦੌਰਾ ਕਰਨ ‘ਤੇ ਪਤਾ ਲੱਗਾ ਕਿ ਇਸਦਾ ਕਾਫੀ ਕੰਮ ਹਾਲੇ ਅਧੂਰਾ ਪਿਆ ਹੋਇਆ ਹੈ,ਜਿਸਨੂੰ ਦੇਖਕੇ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਸਦਾ ਕੰਮ ਮੁਕੰਮਲ ਤੌਰ ‘ਤੇ ਪੂਰਾ ਕਰਨ ‘ਚ ਹਾਲੇ ਕਾਫੀ ਸਮੇਂ ਲੱਗ ਸਕਦਾ ਹੈ।
ਹੁਣ ਜੇਕਰ ਕੰਮ ਇਸੇ ਰਫ਼ਤਾਰ ਨਾਲ ਚੱਲਦਾ ਰਿਹਾ ਤਾਂ ਸਤੰਬਰ ਮਹੀਨੇ ਤੋਂ ਪਹਿਲਾਂ ਇਹ ਕੰਮ ਪੂਰਾ ਨਹੀਂ ਹੋਵੇਗਾ। ਰੇਲਵੇ ਵੱਲੋਂ ਯਕੀਨੀ ਤੌਰ ‘ਤੇ ਯਤਨ ਕੀਤੇ ਜਾ ਰਹੇ ਹਨ ਕਿ ਸਟੇਸ਼ਨ ਦਾ ਜੋ ਵੀ ਹਿੱਸਾ ਪੂਰਾ ਹੋ ਗਿਆ ਹੈ, ਉਸ ਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ ਤਾਂ ਜੋ ਰੇਲਵੇ ਯਾਤਰੀਆਂ ਨੂੰ ਕੁਝ ਰਾਹਤ ਮਿਲ ਸਕੇ। ਹਾਲਾਂਕਿ 400 ਤੋਂ ਵੱਧ ਮਜ਼ਦੂਰ ਇਸ ਸਟੇਸ਼ਨ ਦੀ ਨਵੀਂ ਉਸਾਰੀ ਲਈ ਕੰਮ ਕਰ ਰਹੇ ਹਨ। ਬੀਤੇ ਦਿਨ ਹੋਲੀ ਕਾਰਨ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ ਅਤੇ ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਯਾਨੀ ਅੱਜ ਵੀ ਹੋਲੀ ਦੇ ਤਿਉਹਾਰ ਕਾਰਨ ਮਜ਼ਦੂਰ ਛੁੱਟੀ ਲੈ ਕੇ ਜਾ ਰਹੇ ਹਨ।
ਸਟੇਸ਼ਨ ਦੇ ਚੱਲ ਰਹੇ ਕੰਮ ਕਾਰਨ ਖਾਸ ਕਰਕੇ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਅਕਸਰ ਇਧਰ-ਉਧਰ ਭਟਕਦੇ ਦੇਖੇ ਜਾ ਸਕਦੇ ਹਨ ਅਤੇ ਸਫਾਈ ਵਿਵਸਥਾ ਦਾ ਵੀ ਬੁਰਾ ਹਾਲ ਹੈ। ਲੋਕਾਂ ਨੂੰ ਸਟੇਸ਼ਨ ਤੋਂ ਆਉਣ-ਜਾਣ ਲਈ ਅਜੇ ਤੱਕ ਇੱਕ ਵੀ ਰਸਤਾ ਪੂਰੀ ਤਰ੍ਹਾਂ ਤਿਆਰ ਨਹੀਂ ਕੀਤਾ ਗਿਆ ਹੈ। ਇੱਥੋਂ ਤੱਕ ਕਿ ਟਿਕਟਾਂ ਬੁੱਕ ਕਰਵਾਉਣ ਵਾਲੇ ਯਾਤਰੀਆਂ ਨੂੰ ਵੀ ਨਹੀਂ ਪਤਾ ਕਿ ਉਨ੍ਹਾਂ ਨੇ ਕਿਸ ਰਸਤੇ ਜਾਣਾ ਹੈ।