ਜਪਾਨ ਦੇ ਪੂਰਬੀ ਤੱਟ ਨੇੜੇ ਭੂਚਾਲ ਦੇ ਜ਼ਬਰਦਸਤ ਝਟਕੇ ਕੀਤੇ ਗਏ ਮਹਿਸੂਸ
By admin / April 3, 2024 / No Comments / Punjabi News
ਜਪਾਨ : ਤਾਈਵਾਨ (Taiwan) ਤਬਾਹੀ ਦੇ ਇੱਕ ਦਿਨ ਬਾਅਦ, ਜਪਾਨ (Japan) ਦੇ ਪੂਰਬੀ ਤੱਟ ਨੇੜੇ ਭੂਚਾਲ (Earthquake) ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ਮੁਤਾਬਕ ਇਸ ਦੀ ਤੀਬਰਤਾ 6.3 ਮਾਪੀ ਗਈ ਹੈ। ਭੂਚਾਲ ਦੇ ਝਟਕੇ ਚੀਨ ਤੱਕ ਵੀ ਮਹਿਸੂਸ ਕੀਤੇ ਗਏ ਹਨ। ਇਹ ਜਾਪਾਨ ਦੇ ਗੁਆਂਢੀ ਦੇਸ਼ ਤਾਈਵਾਨ ਵਿੱਚ 7.4 ਤੀਬਰਤਾ ਵਾਲੇ ਭੂਚਾਲ ਦੇ ਇੱਕ ਦਿਨ ਬਾਅਦ ਆਇਆ ਹੈ, ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ ਸੀ ਅਤੇ 1,000 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ। ਯੂਰਪੀਅਨ-ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ (EMSC) ਨੇ ਦੱਸਿਆ ਹੈ ਕਿ ਜਾਪਾਨ ਦੇ ਹੋਨਸ਼ੂ ਟਾਪੂ ਦੇ ਪੂਰਬੀ ਹਿੱਸੇ ‘ਚ 6.3 ਦੀ ਤੀਬਰਤਾ ਵਾਲਾ ਭੂਚਾਲ ਆਇਆ ਹੈ।
ਬੀਤੇ ਦਿਨ ਤਾਈਵਾਨ ਵਿੱਚ ਆਏ ਭੂਚਾਲ ਤੋਂ ਬਾਅਦ ਜਾਪਾਨ ਨੇ ਓਕੀਨਾਵਾ ਪ੍ਰੀਫੈਕਚਰ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਲੋਕਾਂ ਨੂੰ ਤੱਟਾਂ ਤੋਂ ਦੂਰ ਰਹਿਣ ਅਤੇ ਉੱਚੀਆਂ ਥਾਵਾਂ ‘ਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਾਪਾਨ ਦੇ ਦੱਖਣ-ਪੱਛਮੀ ਤੱਟ ‘ਤੇ ਵੀ 3 ਮੀਟਰ ਉੱਚੀਆਂ ਲਹਿਰਾਂ ਦੇਖੀਆਂ ਗਈਆਂ। ਤਾਈਵਾਨ ਵਿੱਚ ਭੂਚਾਲ ਦੇ ਝਟਕੇ ਫਿਲੀਪੀਨਜ਼ ਅਤੇ ਚੀਨ ਤੱਕ ਮਹਿਸੂਸ ਕੀਤੇ ਗਏ। ਹਾਲਾਂਕਿ ਸਭ ਤੋਂ ਜ਼ਿਆਦਾ ਅਸਰ ਜਾਪਾਨ ‘ਚ ਦੇਖਣ ਨੂੰ ਮਿਲਿਆ, ਜਿਸ ਕਾਰਨ ਤੁਰੰਤ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ।