ਅੰਬਾਲਾ : ਹਰਿਆਣਾ ‘ਚ ਚੋਣਾਂ ਦਾ ਬਿਗਲ ਵੱਜ ਗਿਆ ਹੈ ਅਤੇ ਸਾਰੀਆਂ ਪਾਰਟੀਆਂ ਨੇ ਆਪਣੇ-ਆਪਣੇ ਤਰੀਕੇ ਨਾਲ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨ ਅੰਬਾਲਾ ਵਿੱਚ ਭਾਜਪਾ ਵੱਲੋਂ ਜਨ ਆਸ਼ੀਰਵਾਦ ਰੈਲੀ ਵੀ ਕੀਤੀ ਗਈ, ਜਿਸ ਵਿੱਚ ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਨੇ ਸ਼ਿਰਕਤ ਕੀਤੀ। ਮੁੱਖ ਮੰਤਰੀ ਦਾ ਅੰਬਾਲਾ ਪਹੁੰਚਣ ‘ਤੇ ਟਰਾਂਸਪੋਰਟ ਮੰਤਰੀ ਅਸੀਮ ਗੋਇਲ ਨੇ ਸਵਾਗਤ ਕੀਤਾ।
ਇਸ ਦੌਰਾਨ ਲੋਕਾਂ ਦੀ ਭਾਰੀ ਭੀੜ ਵੀ ਦੇਖਣ ਨੂੰ ਮਿਲੀ। ਹਜ਼ਾਰਾਂ ਲੋਕਾਂ ਨੇ ਬੈਠ ਕੇ ਮੁੱਖ ਮੰਤਰੀ ਦਾ ਭਾਸ਼ਣ ਸੁਣਿਆ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਹਰਿਆਣਾ ਸਰਕਾਰ ਨੇ ਸਮਾਜ ਦੇ ਹਰ ਵਰਗ ਲਈ ਕੋਈ ਨਾ ਕੋਈ ਕੰਮ ਕੀਤਾ ਹੈ ਅਤੇ ਹਰ ਵਰਗ ਨੂੰ ਇਸ ਦਾ ਲਾਭ ਮਿਲਿਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਹਰਿਆਣਾ ਵਿੱਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੇਗੀ।
ਕਾਂਗਰਸ ‘ਚ ‘ਆਪਣੀ ਡਪਲੀ ਆਪਣਾ ਰਾਗ’- CM ਸੈਣੀ
ਲਾਲੂ ਪ੍ਰਸਾਦ ਦੇ ਜਵਾਈ ਨੇ ਦਾਅਵਾ ਕੀਤਾ ਹੈ ਕਿ ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਉਹ ਉਪ ਮੁੱਖ ਮੰਤਰੀ ਬਣਨਗੇ, ਜਿਸ ‘ਤੇ ਨਾਇਬ ਸੈਣੀ ਨੇ ਕਿਹਾ ਕਿ ਕਾਂਗਰਸ ਦੇ ਅੰਦਰ ‘ਆਪਣੀ ਡਪਲੀ ਆਪਣਾ ਰਾਗ” ਹੈ। ਹਰ ਕੋਈ ਆਪਣੇ ਦਾਅਵੇ ਕਰ ਰਿਹਾ ਹੈ, ਸ਼ੈਲਜਾ ਕਹਿ ਰਹੇ ਹਨ ਕਿ ਮੈਂ ਮੁੱਖ ਮੰਤਰੀ ਬਣਾਂਗੀ, ਰਣਦੀਪ ਸੂਰਜੇਵਾਲਾ ਕਹਿ ਰਹੇ ਹਨ ਕਿ ਮੈਂ ਮੁੱਖ ਮੰਤਰੀ ਬਣਾਂਗਾ, ਇਸ ਵਿੱਚ ਕੋਈ ਢੰਗ ਦੀ ਗੱਲ ਨਹੀਂ ਹੈ।
ਜਦੋਂ ਕਿ ਬੀਰੇਂਦਰ ਸਿੰਘ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਭਾਜਪਾ 2 ਜਾਂ 4 ਵਿਧਾਇਕਾਂ ਵਾਲੀ ਪਾਰਟੀ ਸੀ, ਜਿਸਨੂੰ ਉਨ੍ਹਾਂ ਨੇ 47 ਤੱਕ ਪਹੁੰਚਾਇਆ। ਭਾਜਪਾ ਵਿੱਚ ਸਿਰਫ਼ ਦਲਾਲੀ ਚਲਦੀ ਹੈ ਜਿਸ ‘ਤੇ ਤੰਜ ਕਸਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਚੌਧਰੀ ਵਰਿੰਦਰ ਸਿੰਘ ਬੁਢੇ ਹੋ ਗਏ ਹਨ , ਉਨ੍ਹਾਂ ਨੇ ਪਹਿਲਾਂ ਮਲਾਈ ਖਾਧੀ ਅਤੇ ਸੋਚ ਰਹੇ ਸਨ ਕਿ ਉੱਥੇ ਜਾ ਕੇ ਵੀ ਮਲਾਈ ਹੀ ਮਿਲੇਗੀ,ਪਰ ਉੱਥੇ ਮਿਲੀ ਨਹੀਂ । ਚੌਧਰੀ ਵਰਿੰਦਰ ਸਿੰਘ ਬੁਢੇ ਹੋ ਗਏ ਹਨ ਅਤੇ ਜਦੋਂ ਬੁਢੇ ਹੋ ਜਾਂਦੇ ਹਨ ਤਾਂ ਕਈ ਸਮੱਸਿਆਵਾਂ ਵੀ ਆ ਜਾਂਦੀਆਂ ਹਨ।