ਰਾਂਚੀ: ਆਮ ਚੋਣਾਂ ਦੇ ਛੇਵੇਂ ਪੜਾਅ ਲਈ ਛੇ ਰਾਜਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 58 ਸੀਟਾਂ ‘ਤੇ ਵੋਟਿੰਗ ਜਾਰੀ ਹੈ ,ਜਿਸ ਵਿੱਚ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ਵੀ ਸ਼ਾਮਲ ਹਨ । ਚੋਣ ਕਮਿਸ਼ਨ (Election Commission) ਦੀ ਵੋਟਰ ਮਤਦਾਨ ਐਪ ਦੇ ਅਨੁਸਾਰ ਛੇਵੇਂ ਪੜਾਅ ਦੀ ਵੋਟਿੰਗ ਦੌਰਾਨ ਛੇ ਰਾਜਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਦੁਪਹਿਰ 1 ਵਜੇ ਤੱਕ ਲਗਭਗ 39.13 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।
ਇਸ ਦੇ ਨਾਲ ਹੀ ਝਾਰਖੰਡ ਵਿੱਚ ਸਾਬਕਾ ਭਾਰਤੀ ਕਪਤਾਨ ਐਮ.ਐਸ. ਧੋਨੀ (Former Indian Captain M.S. Dhoni) ਛੇਵੇਂ ਪੜਾਅ ਲਈ ਵੋਟ ਪਾਉਣ ਲਈ ਰਾਂਚੀ ਵਿੱਚ ਇੱਕ ਪੋਲਿੰਗ ਬੂਥ ਪਹੁੰਚੇ। ਇਸ ਪੜਾਅ ‘ਚ ਜਿਨ੍ਹਾਂ ਸੂਬਿਆਂ ‘ਚ ਵੋਟਿੰਗ ਹੋ ਰਹੀ ਹੈ, ਉਨ੍ਹਾਂ ‘ਚ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਉੜੀਸਾ ਅਤੇ ਪੱਛਮੀ ਬੰਗਾਲ ਵਰਗੇ ਰਾਜ ਸ਼ਾਮਲ ਹਨ।
ਆਖਰੀ ਪੜਾਅ – 7ਵੇਂ ਪੜਾਅ ਦੀ ਵੋਟਿੰਗ – ਬਾਕੀ 57 ਹਲਕਿਆਂ ਲਈ 1 ਜੂਨ ਨੂੰ ਹੋਵੇਗੀ। ਲੋਕ ਸਭਾ ਚੋਣਾਂ ਦੇ ਪਹਿਲੇ ਪੰਜ ਪੜਾਵਾਂ ਵਿੱਚ 25 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ 428 ਹਲਕਿਆਂ ਲਈ ਵੋਟਿੰਗ ਨਿਰਵਿਘਨ ਅਤੇ ਸ਼ਾਂਤੀਪੂਰਵਕ ਸੰਪੰਨ ਹੋਈ।ਚੋਣ ਕਮਿਸ਼ਨ ਨੇ ਕਿਹਾ ਕਿ ਦੁਪਹਿਰ 1 ਵਜੇ ਤੱਕ 39.13% ਵੋਟਿੰਗ ਦਰਜ ਕੀਤੀ ਗਈ, ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ 54.80% ਵੋਟਿੰਗ ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਝਾਰਖੰਡ 42.54% ਦੇ ਨਾਲ ਦੂਜੇ ਨੰਬਰ ‘ਤੇ ਹੈ।