ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ-10 ਵਿੱਚ ਬੁੱਧਵਾਰ ਸ਼ਾਮ ਨੂੰ ਹੋਏ ਗ੍ਰਨੇਡ ਹਮਲੇ (The Grenade Attack) ਦੇ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਣ ਦੇ ਸੰਕੇਤ ਮਿਲੇ ਹਨ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਮਲਾਵਰਾਂ ਨੇ ਇੱਕ ਪੁਲਿਸ ਅਧਿਕਾਰੀ ਦੀ ਸ਼ਹਿ ‘ਤੇ ਇਸ ਘਰ ‘ਤੇ ਹਮਲਾ ਕੀਤਾ ਸੀ। ਅੱਤਵਾਦੀ ਸੰਗਠਨ ਲੰਬੇ ਸਮੇਂ ਤੋਂ ਇਸ ਘਰ ਦੀ ਰੇਕੀ ਕਰ ਰਹੇ ਸਨ। ਦਰਅਸਲ ਜਿਸ ਘਰ ‘ਚ ਹਮਲਾ ਹੋਇਆ ਸੀ, ਉਸ ਘਰ ‘ਚ ਇਸ ਸਮੇਂ ਹਿਮਾਚਲ ਪ੍ਰਦੇਸ਼ ਦੇ ਇਕ ਸੇਵਾਮੁਕਤ ਪ੍ਰਿੰਸੀਪਲ ਰਹਿੰਦੇ ਹਨ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਸੇਵਾਮੁਕਤ ਏ.ਐਸ.ਪੀ. ਹਰਕੀਰਤ ਸਿੰਘ (Punjab Police Retired ASP Harkirat Singh) ਇਸ ਘਰ ਵਿੱਚ ਰਹਿੰਦੇ ਸਨ। ਚੰਡੀਗੜ੍ਹ ਪੁਲਿਸ ਫਿਲਹਾਲ ਇਸ ਮਾਮਲੇ ਦੀ ਗੈਂਗਸਟਰ ਅਤੇ ਅੱਤਵਾਦੀ ਦੋਹਾਂ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਜਾਂਚ ਵਿੱਚ ਗੈਂਗਸਟਰ ਤੋਂ ਅੱਤਵਾਦੀ ਬਣੇ ਲਖਬੀਰ ਲੰਡਾ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ।

ਪਹਿਲਾਂ ਇਸ ਘਰ ਵਿੱਚ ਰਹਿੰਦੇ ਸਨ ਸੇਵਾਮੁਕਤ ਪੁਲਿਸ ਅਧਿਕਾਰੀ ਜਸਕੀਰਤ ਸਿੰਘ ਚਾਹਲ
ਪੁਲਿਸ ਅਨੁਸਾਰ ਕੁਝ ਸਮੇਂ ਤੱਕ ਸੇਵਾਮੁਕਤ ਪੰਜਾਬ ਪੁਲਿਸ ਅਧਿਕਾਰੀ ਜਸਕੀਰਤ ਸਿੰਘ ਚਾਹਲ ਸੈਕਟਰ-10 ਦੀ ਕੋਠੀ ਨੰਬਰ 575 ਵਿੱਚ ਰਹਿੰਦੇ ਸਨ। ਅੱਤਵਾਦ ਦੇ ਦੌਰ ‘ਚ ਉਨ੍ਹਾਂ ਨੇ ਕਈ ਮੁਕਾਬਲੇ ਕੀਤੇ। ਇਸ ਕਾਰਨ ਚਾਹਲ ਵੱਖਵਾਦੀ ਸੰਗਠਨ ਦੀ ਹਿੱਟ ਲਿਸਟ ‘ਚ ਸਨ। ਚਹਿਲ ਦੇ ਬੇਟੇ ਦੀ ਕੋਰੋਨਾ ਦੌਰਾਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਇੱਥੋਂ ਕਿਤੇ ਹੋਰ ਸ਼ਿਫਟ ਹੋ ਗਏਸਨ। ਚਾਹਲ ਦੇ ਇੱਥੋਂ ਸ਼ਿਫਟ ਹੋਣ ਬਾਰੇ ਬਹੁਤ ਘੱਟ ਲੋਕ ਜਾਣਦੇ ਸਨ।

ਰਿੰਦਾ ਨੇ ਰੇਕੀ ਲਈ ਭੇਜਿਆ ਸੀ
ਸਾਲ 2023 ਵਿੱਚ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਪੰਜਾਬ ਵੱਲੋਂ ਦੋ ਮੁਲਜ਼ਮ ਫੜੇ ਗਏ ਸਨ, ਜਿਨ੍ਹਾਂ ਨੇ ਪੰਜਾਬ ਪੁਲਿਸ ਨੂੰ ਦੱਸਿਆ ਕਿ ਹਰਵਿੰਦਰ ਸਿੰਘ ਰਿੰਦਾ ਨੇ ਉਨ੍ਹਾਂ ਨੂੰ ਕੁਝ ਸਾਲ ਪਹਿਲਾਂ ਇਸ ਘਰ ਦੀ ਰੇਕੀ ਕਰਨ ਲਈ ਭੇਜਿਆ ਸੀ। ਇਹ ਜਾਣਕਾਰੀ ਚੰਡੀਗੜ੍ਹ ਪੁਲਿਸ ਨਾਲ ਵੀ ਸਾਂਝੀ ਕੀਤੀ ਗਈ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ ਅਤੇ ਐਨ.ਆਈ.ਏ. ਦੀਆਂ ਟੀਮਾਂ ਨੇ ਰਾਤ ਭਰ ਮਾਮਲੇ ਦੀ ਜਾਂਚ ਕੀਤੀ। ਪੁਲਿਸ ਨੇ ਕਈ ਥਾਵਾਂ ‘ਤੇ ਛਾਪੇਮਾਰੀ ਵੀ ਕੀਤੀ। ਸੀ.ਸੀ.ਟੀ.ਵੀ. ਟ੍ਰੈਕਿੰਗ ਦੌਰਾਨ ਇਹ ਸਪੱਸ਼ਟ ਹੋ ਗਿਆ ਕਿ ਮੁਲਜ਼ਮ ਸੈਕਟਰ-10 ਵਿੱਚ ਹਮਲਾ ਕਰਨ ਤੋਂ ਬਾਅਦ ਸੈਕਟਰ-9 ਵੱਲ ਇੱਕ ਆਟੋ ਵਿੱਚ ਗਏ ਸਨ। ਸੀ.ਸੀ.ਟੀ.ਵੀ. ਦੇ ਆਧਾਰ ‘ਤੇ ਚੰਡੀਗੜ੍ਹ ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਦੇ ਸਕੈਚ ਜਾਰੀ ਕੀਤੇ ਹਨ ਅਤੇ ਸੂਚਨਾ ਦੇਣ ਵਾਲੇ ਨੂੰ 2 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

Leave a Reply