ਚੰਡੀਗੜ੍ਹ : ਪੰਜਾਬੀ ਸਿੰਗਰ ਕਰਨ ਔਜਲਾ ਚੰਡੀਗੜ੍ਹ ਵਿੱਚ ਹੋਣ ਵਾਲੇ ਸ਼ੋਅ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿੱਚ ਹੈ। ਹੁਣ ਉਨ੍ਹਾਂ ਦੇ ਸ਼ੋਅ ਤੋਂ ਪਹਿਲਾ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰੋਫੈਸਰ ਪੰਡਿਤਰਾਓ ਧਰਨੇਵਰ ਨੇ ਕਰਨ ਔਜਲਾ ਖਿਲਾਫ ਪੁਲਿਸ ਨੂੰ ਆਨਲਾਈਨ ਸ਼ਿਕਾਇਤ ਦਿੱਤੀ ਹੈ।

ਪ੍ਰੋਫੈਸਰ ਪੰਡਿਤਰਾਓ ਧਰਨੇਵਰ ਨੇ ਮੰਗ ਕੀਤੀ ਹੈ ਕਿ ਸ਼ੋਅ ਦੌਰਾਨ ਚਿੱਟਾ ਕੁਰਤਾ, ਅਧੀਆ, ਕੋਚ ਡੇ, ਲਾਈਕਰ 2, ਗੈਂਗਸਟਾ ਅਤੇ ਗਨ ਵਰਗੇ ਗੀਤ ਨਾ ਗਾਉਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕਰਨ ਔਜਲਾ ਨੇ ਸਟੇਜ ‘ਤੇ ਇਹ ਗੀਤ ਗਾਇਆ ਤਾਂ ਉਹ ਐਸਐਸਪੀ ਅਤੇ ਡੀਜੀਪੀ ਚੰਡੀਗੜ੍ਹ ਖ਼ਿਲਾਫ਼ ਅਦਾਲਤ ਦੀ ਮਾਣਹਾਨੀ ਦਾ ਕੇਸ ਦਰਜ ਕਰਵਾਉਣਗੇ।

From how Badshah got his eyebrow 'cut' look to Karan Aujla's not getting paid for writing songs; interesting revelations from The Great Indian Kapil Show

ਤੁਹਾਨੂੰ ਦੱਸ ਦੇਈਏ ਕਿ ਕਰਨ ਔਜਲਾ ਦਾ 7 ਦਸੰਬਰ ਨੂੰ ਚੰਡੀਗੜ੍ਹ ਵਿੱਚ ਇਟਸ ਆਲ ਏ ਡਰੀਮ ਨਾਮ ਦਾ ਇੱਕ ਸ਼ੋਅ ਹੈ। ਸ਼ੋਅ ਸ਼ਾਮ 6 ਵਜੇ ਤੋਂ ਹੈ। ਇਹ ਸ਼ੋਅ ਚਾਰ ਘੰਟੇ ਚੱਲੇਗਾ। ਪੰਡਿਤ ਪੰਡਿਤਰਾਓ ਧਰਨੇਵਰ ਨੇ ਇਸ ਸਬੰਧੀ ਆਪਣੀ ਆਵਾਜ਼ ਉਠਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਗੀਤਾਂ ਦਾ ਨੌਜਵਾਨਾਂ ’ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਕਰਨ ਔਜਲਾ ਨੂੰ ਬੁਲਾ ਕੇ ਇਨ੍ਹਾਂ ਗੀਤਾਂ ਨੂੰ ਯੂ-ਟਿਊਬ ਤੋਂ ਹਟਾ ਦਿੱਤਾ ਜਾਵੇ।

Leave a Reply