ਚੰਡੀਗੜ੍ਹ : ਹਰਿਆਣਾ ‘ਚ ਲੋਕ ਸਭਾ ਚੋਣਾਂ (Lok Sabha elections) ਤੋਂ ਬਾਅਦ ਕਾਂਗਰਸ ਸਰਗਰਮ ਹੋ ਗਈ ਹੈ। ਚੰਡੀਗੜ੍ਹ ਵਿੱਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਮੀਟਿੰਗ ਦੀ ਪ੍ਰਧਾਨਗੀ ਭੁਪਿੰਦਰ ਸਿੰਘ ਹੁੱਡਾ ਅਤੇ ਚੌਧਰੀ ਉਦੈਭਾਨ (Bhupinder Singh Hooda and Chaudhary Udaybhan) ਕਰ ਰਹੇ ਹਨ। ਮੀਟਿੰਗ ਵਿੱਚ ਪਾਰਟੀ ਦੇ ਵਿਧਾਇਕ ਅਤੇ ਨਵੇਂ ਚੁਣੇ ਗਏ ਸੰਸਦ ਮੈਂਬਰ ਵੀ ਮੌਜੂਦ ਹਨ। ਦੱਸ ਦਈਏ ਕਿ ਬੈਠਕ ‘ਚ ਲੋਕ ਸਭਾ ਚੋਣਾਂ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਤੇ ਚਰਚਾ ਕੀਤੀ ਜਾ ਰਹੀ ਹੈ। ਨਾਲ ਹੀ ਵਿਧਾਇਕ ਅਤੇ ਸੰਸਦ ਮੈਂਬਰ ਵਿਧਾਨ ਸਭਾ ਚੋਣਾਂ ਲਈ ਅਗਲੀ ਰਣਨੀਤੀ ਤਿਆਰ ਕਰਨਗੇ।

ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ 4 ਨਵੇਂ ਚੁਣੇ ਸੰਸਦ ਮੈਂਬਰ ਵੀ ਬੈਠਕ ‘ਚ ਪਹੁੰਚੇ ਹਨ। ਇਨ੍ਹਾਂ ਵਿੱਚ ਰੋਹਤਕ ਤੋਂ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ, ਅੰਬਾਲਾ ਤੋਂ ਵਰੁਣ ਚੌਧਰੀ, ਹਿਸਾਰ ਤੋਂ ਜੇਪੀ ਅਤੇ ਸੋਨੀਪਤ ਤੋਂ ਸਤਪਾਲ ਬ੍ਰਹਮਚਾਰੀ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ। ਇਹ ਚਾਰੇ ਸੰਸਦ ਮੈਂਬਰ ਹੁੱਡਾ ਧੜੇ ਦੇ ਦੱਸੇ ਜਾਂਦੇ ਹਨ। ਇਸ ਮੀਟਿੰਗ ਵਿੱਚ ਸਿਰਸਾ ਤੋਂ ਐਸ.ਆਰ. ਕੇ ਗਰੁੱਪ ਦੀ ਕਾਂਗਰਸ ਸੰਸਦ ਕੁਮਾਰੀ ਸ਼ੈਲਜਾ ਨਹੀਂ ਪਹੁੰਚੀ।

Leave a Reply