ਚੰਡੀਗੜ੍ਹ-ਅੰਮ੍ਰਿਤਸਰ ਤੇ ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ ਐਕਸਪ੍ਰੈਸ ਨੂੰ 23 ਤੋਂ 27 ਅਗਸਤ ਤੱਕ ਕੀਤਾ ਰੱਦ
By admin / August 9, 2024 / No Comments / Punjabi News
ਚੰਡੀਗੜ੍ਹ : ਫ਼ਿਰੋਜ਼ਪੁਰ ਡਵੀਜ਼ਨ (Ferozepur Division) ਦੇ ਸਾਹਨੇਵਾਲ ਰੇਲਵੇ ਸਟੇਸ਼ਨ ‘ਤੇ ਨਿਰਮਾਣ ਕਾਰਜਾਂ ਕਾਰਨ 13 ਤੋਂ 27 ਅਗਸਤ ਤੱਕ ਆਵਾਜਾਈ ਠੱਪ ਰਹੇਗੀ। ਇਸ ਕਾਰਨ ਚੰਡੀਗੜ੍ਹ-ਅੰਮ੍ਰਿਤਸਰ ਅਤੇ ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ ਐਕਸਪ੍ਰੈਸ ਨੂੰ 23 ਤੋਂ 27 ਅਗਸਤ ਤੱਕ ਰੱਦ ਕਰ ਦਿੱਤਾ ਗਿਆ ਹੈ। ਅੰਬਾਲਾ ਡਿਵੀਜ਼ਨ ਦੇ ਡੀ.ਆਰ.ਐਮ. ਮਨਦੀਪ ਸਿੰਘ ਭਾਟੀਆ ਨੇ ਦੱਸਿਆ ਕਿ ਸਾਹਨੇਵਾਲ ਰੇਲਵੇ ਸਟੇਸ਼ਨ ‘ਤੇ ਲਾਈਨਾਂ ਨੂੰ ਡਬਲ ਕਰਨ ਦੇ ਕੰਮ ਕਾਰਨ ਚੰਡੀਗੜ੍ਹ ਤੋਂ ਚੱਲਣ ਵਾਲੀਆਂ 6 ਟਰੇਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੁਝ ਟਰੇਨਾਂ ਦੇ ਰੂਟਾਂ ‘ਚ ਬਦਲਾਅ ਕੀਤਾ ਗਿਆ ਹੈ।
- ਚੰਡੀਗੜ੍ਹ-ਅੰਮ੍ਰਿਤਸਰ 12411, 24 ਤੋਂ 26 ਅਗਸਤ ਤੱਕ
- ਅੰਮ੍ਰਿਤਸਰ-ਚੰਡੀਗੜ੍ਹ 12242, 24 ਤੋਂ 27 ਅਗਸਤ ਤੱਕ
- ਚੰਡੀਗੜ੍ਹ-ਅੰਮ੍ਰਿਤਸਰ 12241, 23 ਤੋਂ 26 ਅਗਸਤ ਤੱਕ
- ਅੰਮ੍ਰਿਤਸਰ-ਚੰਡੀਗੜ੍ਹ 12412, 24 ਤੋਂ 26 ਅਗਸਤ ਤੱਕ
- ਕਾਲਕਾ-ਸ਼੍ਰੀ ਮਾਤਾ ਵੈਸ਼ਨੋ ਦੇਵੀ 14503 23 ਨੂੰ, ਸ਼੍ਰੀ ਮਾਤਾ ਵੈਸ਼ਨੋ ਦੇਵੀ-ਕਾਲਕਾ 14504 24 ਅਗਸਤ ਨੂੰ
Tags: Chandigarh-Amritsar, Ferozepur, Ferozepur Division, Latest Punjabi News, news, Punjab, Srimata Vaishno Devi Katra Express