ਕਰਨਾਟਕ : ਕਰਨਾਟਕ ‘ਚ ਚੋਣ ਡਿਊਟੀ ‘ਤੇ ਤਾਇਨਾਤ ਦੋ ਸਰਕਾਰੀ ਕਰਮਚਾਰੀਆਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਖ਼ਬਰ ਹੈ। ਚੋਣ ਕਮਿਸ਼ਨ (The Election Commission) ਦੇ ਸੂਤਰਾਂ ਨੇ ਅੱਜ ਯਾਨੀ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਸੂਤਰਾਂ ਨੇ ਦੱਸਿਆ ਕਿ ਗੋਵਿੰਦੱਪਾ ਸਿੱਦਾਪੁਰਾ (48) ਸਰਕਾਰੀ ਸਕੂਲ ਵਿੱਚ ਅਧਿਆਪਕ ਸਨ। ਬੀਤੇ ਦਿਨ ਬਾਗਲਕੋਟ ਜ਼ਿਲ੍ਹੇ ਦੇ ਮੁਧੋਲ ਨਗਰ ਵਿੱਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸਹਾਇਕ ਖੇਤੀਬਾੜੀ ਅਧਿਕਾਰੀ ਆਨੰਦ ਤੇਲੰਗ (32) ਦੀ ਬਿਦਰ ਜ਼ਿਲ੍ਹੇ ਦੇ ਕੁਡੰਬਲ ਵਿੱਚ ਮੌਤ ਹੋ ਗਈ। ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ‘ਚ ਕਰਨਾਟਕ ਦੀਆਂ 14 ਲੋਕ ਸਭਾ ਸੀਟਾਂ ਲਈ ਅੱਜ ਵੋਟਿੰਗ ਹੋ ਰਹੀ ਹੈ।

Leave a Reply