ਲੁਧਿਆਣਾ: ਲੋਕ ਸਭਾ ਚੋਣਾਂ ਦੌਰਾਨ ਚੋਣ ਜ਼ਾਬਤੇ ਨੂੰ ਲੈ ਕੇ ਚੋਣ ਕਮਿਸ਼ਨ (The Election Commission) ਵੱਲੋਂ ਜੋ ਹਦਾਇਤਾਂ ਜਾਰੀ ਕੀਤੀਆ ਗਈਆ ਹਨ। ਇਸ ਨੂੰ ਲਾਗੂ ਕਰਨ ਲਈ ਸਬੰਧਤ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਅਸਲੀਅਤ ਚੈੱਕ ਕਰਨ ਲਈ ਹਲਕਾ ਕੇਂਦਰ ਦੇ IAS ਓਜਸਵੀ ਬੀਤੀ ਸ਼ਾਮ ਨੂੰ ਖੁਦ ਮੈਦਾਨ ‘ਚ ਉਤਰੇ।

ਉਨ੍ਹਾਂ ਨੇ ਨਗਰ ਨਿਗਮ ਦੇ ਕਰਮਚਾਰੀਆਂ ਦੇ ਨਾਲ ਫੀਲਡ ਗੰਜ ਅਤੇ ਈਸਾ ਨਗਰੀ ਖੇਤਰ ਦਾ ਜਾਇਜ਼ਾ ਲਿਆ, ਜਿੱਥੇ ਸਿਆਸੀ ਹੋਰਡਿੰਗ ਹਟਾਉਣ ਨੂੰ ਲੈ ਕੇ ਤਹਿਬਾਜ਼ਾਰੀ ਟੀਮ ਨਾਲ ਭਾਜਪਾ ਆਗੂਆਂ ਦਾ ਝਗੜਾ ਹੋ ਗਿਆ ਸੀ। ਆਈਏਐਸ ਅਧਿਕਾਰੀ ਓਜਸਵੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੋਣ ਜ਼ਾਬਤੇ ਸਬੰਧੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਸਬੰਧੀ ਸ਼ਿਕਾਇਤ ਮਿਲਣ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ।

ਨਿੱਜੀ ਇਮਾਰਤ ‘ਤੇ ਸਿਆਸੀ ਹੋਰਡਿੰਗ ਲਗਾਉਣ ਲਈ ਲੈਣੀ ਪਵੇਗੀ ਮਾਲਕ ਦੀ ਸਹਿਮਤੀ
ਸਰਕਾਰੀ ਜਾਇਦਾਦਾਂ ‘ਤੇ ਲਗਾਏ ਗਏ ਸਿਆਸੀ ਹੋਰਡਿੰਗਾਂ ਨੂੰ ਹਟਾਉਣ ਤੋਂ ਬਾਅਦ ਨਗਰ ਨਿਗਮ ਦੀਆਂ ਟੀਮਾਂ ਨਿੱਜੀ ਇਮਾਰਤਾਂ ‘ਤੇ ਲਗਾਏ ਗਏ ਸਿਆਸੀ ਹੋਰਡਿੰਗਾਂ ‘ਤੇ ਕਾਰਵਾਈ ਕਰਨ ਲਈ ਮੁਹਿੰਮ ਸ਼ੁਰੂ ਕਰਨਗੀਆਂ। ਹਾਲਾਂਕਿ ਇਸ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੂੰ ਨਿੱਜੀ ਜਾਇਦਾਦ ‘ਤੇ ਹੋਰਡਿੰਗ, ਬੈਨਰ, ਪੋਸਟਰ ਅਤੇ ਝੰਡੇ ਲਗਾਉਣ ਦਾ ਇਮਾਰਤ ਮਾਲਕ ਦੀ ਸਹਿਮਤੀ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਣ ਦਾ ਸਮਾਂ ਦਿੱਤਾ ਗਿਆ ਹੈ।

Leave a Reply