ਨਵੀਂ ਦਿੱਲੀ : ਚੋਣ ਕਮਿਸ਼ਨ (The Election Commission) ਨੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ‘ਤੇ ਰਾਜ ਮੰਤਰੀ ਅਸੀਮ ਗੋਇਲ (State Minister Asim Goyal) ਨੂੰ ਨੋਟਿਸ ਜਾਰੀ ਕੀਤਾ ਹੈ। ਨੋਟਿਸ ‘ਚ ਕਿਹਾ ਗਿਆ ਹੈ ਕਿ ਬਿਨਾਂ ਪ੍ਰਸ਼ਾਸਨਿਕ ਮਨਜ਼ੂਰੀ ਦੇ ਅਸੀਮ ਗੋਇਲ ਨੇ ਆਪਣੇ ਨਾਂ ‘ਤੇ ਬੈਗ, ਘੜੀਆਂ, ਕੱਪੜੇ ਆਦਿ ਵੰਡ ਕੇ ਸਿਆਸੀ ਪ੍ਰਚਾਰ ਕੀਤਾ ਹੈ, ਜੋ ਕਿ ਆਦਰਸ਼ ਚੋਣ ਜ਼ਾਬਤੇ ਦੇ ਨਿਯਮਾਂ ਦੀ ਉਲੰਘਣਾ ਹੈ। ਚੋਣ ਕਮਿਸ਼ਨ ਨੇ ਰਾਜ ਮੰਤਰੀ ਅਸੀਮ ਗੋਇਲ ਨੂੰ 1 ਘੰਟੇ ਦੇ ਅੰਦਰ ਆਪਣਾ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ।

ਦੱਸ ਦਈਏ ਕਿ ਅੰਬਾਲਾ ਸ਼ਹਿਰ ਦੇ ਵਿਧਾਇਕ ਅਸੀਮ ਗੋਇਲ ‘ਤੇ ਚੋਣ ਜ਼ਾਬਤਾ ਹੋਣ ਦੇ ਬਾਵਜੂਦ ਰੱਖੜੀ ਬੰਨ੍ਹਣ ਦੇ ਨਾਂ ‘ਤੇ ਔਰਤਾਂ ਨੂੰ ਰਿਟਰਨ ਗਿਫਟ ਵਜੋਂ ਬੈਗ, ਘੜੀਆਂ ਅਤੇ ਕੱਪੜੇ ਵੰਡਣ ਦਾ ਦੋਸ਼ ਹੈ। ਚੋਣ ਕਮਿਸ਼ਨ ਦੀ ਤਰਫੋਂ ਇਹ ਨੋਟਿਸ ਅੰਬਾਲਾ ਦੇ ਡੀ.ਸੀ ਨੇ ਜਾਰੀ ਕੀਤਾ ਹੈ।

Leave a Reply