ਮੁੰਬਈ : ਮੁੰਬਈ ਪੁਲਿਸ ਨੇ ਕਿਹਾ ਕਿ ਬੀਤੀ ਸਵੇਰੇ ਚੇਨਈ-ਮੁੰਬਈ ਇੰਡੀਗੋ (Chennai-Mumbai IndiGo Flight) ਦੀ ਇਕ ਫਲਾਈਟ ਦੇ ਟਾਇਲਟ ‘ਚ ਧਮਕੀ ਭਰਿਆ ਨੋਟ ਮਿਲਿਆ ਹੈ। ਹਵਾਈ ਅੱਡੇ ਦੇ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ‘ਤੇ ਕੁਝ ਵੀ ਸ਼ੱਕੀ ਨਹੀਂ ਪਾਇਆ ਗਿਆ ਅਤੇ ਸ਼ਰਾਰਤ ਲਈ ਅਣਪਛਾਤੇ ਵਿਅਕਤੀਆਂ ਵਿਰੁੱਧ ਪਹਿਲੀ ਸੂਚਨਾ ਰਿਪੋਰਟ (ਐਫਆਈਆਰ) ਦਰਜ ਕੀਤੀ ਗਈ ਹੈ।

ਦਰਅਸਲ, ਟਿਸ਼ੂ ਪੇਪਰ ‘ਤੇ ਇਕ ਨੋਟ ਲਿਖਿਆ ਮਿਲਿਆ ਇਹ ਨੋਟ ਜ਼ਹਾਜ਼ ਦੇ ਉਤਰਨ ਤੋਂ ਕੁਝ ਮਿੰਟ ਪਹਿਲਾਂ ਮਿਲਿਆ ਸੀ। ਇਸ ਵਿੱਚ ਲਿਖਿਆ ਸੀ ਅਗਰ ਤੁਸੀਂ ਮੁੰਬਈ ਆਓਗੇ ਤਾਂ ਮਰ ਜਾਓਗੇ।’ ਅਧਿਕਾਰੀ ਨੇ ਦੱਸਿਆ ਕਿ ਕੈਬਿਨ ਕਰੂ ਨੇ ਤੁਰੰਤ ਕਪਤਾਨ ਨੂੰ ਸੂਚਿਤ ਕੀਤਾ, ਜਿਸ ਨੇ ਇਸ ਘਟਨਾ ਬਾਰੇ ਏਅਰ ਟ੍ਰੈਫਿਕ ਕੰਟਰੋਲ ਨੂੰ ਸੂਚਿਤ ਕੀਤਾ।

ਉਨ੍ਹਾਂ ਕਿਹਾ ਕਿ ਪੂਰੇ ਜਹਾਜ਼ ਅਤੇ ਯਾਤਰੀਆਂ ਦੀ ਤਲਾਸ਼ੀ ਲਈ ਗਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਅਧਿਕਾਰੀ ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਤਹਿਤ ਧਾਰਾ 505 (ਜਨਤਕ ਸ਼ਰਾਰਤ ਨੂੰ ਭੜਕਾਉਣ ਵਾਲਾ ਬਿਆਨ) ਸਮੇਤ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਏਅਰਲਾਈਨ ਨੇ ਇਕ ਬਿਆਨ ‘ਚ ਕਿਹਾ, ‘ਚੇਨਈ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਫਲਾਈਟ 6E 5188 ਨੂੰ ਮੁੰਬਈ ‘ਚ ਲੈਂਡਿੰਗ ਤੋਂ ਬਾਅਦ ਬੰਬ ਦੀ ਧਮਕੀ ਮਿਲੀ ਸੀ। ਸਾਰੇ ਜ਼ਰੂਰੀ ਪ੍ਰੋਟੋਕੋਲ ਦੀ ਪਾਲਣਾ ਕੀਤੀ ਗਈ ਅਤੇ ਹਵਾਈ ਅੱਡੇ ਦੀ ਸੁਰੱਖਿਆ ਏਜੰਸੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਹਾਜ਼ ਨੂੰ ਰਿਮੋਟ ਬੇ ‘ਤੇ ਭੇਜਿਆ ਗਿਆ ਹੈ।

Leave a Reply