ਚੀਨ:- ਦੱਖਣੀ ਚੀਨ ਦੇ ਗੁਆਂਗਜ਼ੂ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਭਾਰੀ ਤੂਫ਼ਾਨ ਨੇ ਬਹੁਤ ਤਬਾਹੀ ਮਚਾਈ। ਜਿਸ ਕਾਰਨ ਹੁਣ ਤੱਕ 5 ਲੋਕਾਂ ਦੀ ਮੌਤ ਹੋ ਗਈ ਹੈ ਜਦ ਕਿ 33 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਦੱਖਣੀ ਚੀਨ ਦੇ ਲਗਭਗ 19 ਮਿਲੀਅਨ ਆਬਾਦੀ ਵਾਲੇ ਸ਼ਹਿਰ ਗੁਆਂਗਜ਼ੂ ਵਿੱਚ ਲੈਵਲ-3 ਤੀਬਰਤਾ ਵਾਲੇ ਤੂਫਾਨ ਦੇਖੇ ਜਾ ਰਹੇ ਹਨ। ਜਿਸ ਕਾਰਨ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ।

ਜਾਣਕਾਰੀ ਮੁਤਾਬਕ ਤੂਫ਼ਾਨ ‘ਚ 141 ਫੈਕਟਰੀਆਂ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ, ਪਰ ਕੋਈ ਰਿਹਾਇਸ਼ੀ ਘਰ ਢਹਿ-ਢੇਰੀ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਬੇਯੂਨ ਜ਼ਿਲ੍ਹੇ ਦੇ ਲਿਆਂਗਟੀਅਨ ਪਿੰਡ ਵਿੱਚ ਇੱਕ ਮੌਸਮ ਸਟੇਸ਼ਨ ਹੈ, ਜਿੱਥੋਂ ਤੂਫ਼ਾਨ ਦੀ ਸੂਚਨਾ ਮਿਲੀ ਸੀ। ਸਥਾਨਕ ਸਮੇਂ ਅਨੁਸਾਰ ਰਾਤ 10 ਵਜੇ ਤੱਕ ਖੋਜ ਅਤੇ ਬਚਾਅ ਕਾਰਜ ਜਾਰੀ ਰਿਹਾ। ਜਿਸ ਦੌਰਾਨ 5 ਲੋਕਾਂ ਦੀਆ ਲਾਸ਼ਾ ਬਰਾਮਦ ਕੀਤੀਆਂ ਗਈਆਂ।

The post ਚੀਨ ਦੇ ਗੁਆਂਗਜ਼ੂ ‘ਚ ਭਾਰੀ ਤੂਫ਼ਾਨ ਕਾਰਨ 5 ਲੋਕਾਂ ਦੀ ਹੋਈ ਮੌਤ , 33 ਲੋਕ ਜ਼ਖਮੀ appeared first on Timetv.

Leave a Reply