ਬੀਜਿੰਗ: ਪਿਛਲੇ ਛੇ ਦਿਨਾਂ ਤੋਂ ਦੱਖਣੀ ਚੀਨ ‘ਚ ਭਾਰੀ ਮੀਂਹ ਅਤੇ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ, ਜਿਸ ਕਾਰਨ ਨਦੀਆਂ ਦੇ ਕਿਨਾਰੇ ਸ਼ਹਿਰਾਂ ‘ਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਦੱਖਣੀ ਚੀਨ ਦੇ ਗੁਆਂਗਡੋਂਗ (Guangdong) ਸੂਬੇ ਵਿੱਚ ਇੱਕ ਹਾਈਵੇਅ (Highway) ਦਾ ਇੱਕ ਹਿੱਸਾ ਡਿੱਗਣ ਨਾਲ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ।

ਰਾਜ ਦੇ ਪ੍ਰਸਾਰਕ ਸੀ.ਸੀ.ਟੀ.ਵੀ. ਨੇ ਅੱਜ ਇਹ ਜਾਣਕਾਰੀ ਦਿੱਤੀ, ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਲ ਦੇ ਦਿਨਾਂ ਵਿੱਚ ਇਸ ਖੇਤਰ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਅਤੇ ਬਚਾਅ ਕਰਮਚਾਰੀਆਂ ਨੇ 30 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਪਿਛਲੇ ਕੁਝ ਦਿਨਾਂ ਤੋਂ ਇਲਾਕੇ ‘ਚ ਹੋ ਰਹੀ ਭਾਰੀ ਬਾਰਿਸ਼ ਕਾਰਨ ਵਾਪਰਿਆ ਹੈ। ਹਾਈਵੇਅ ਦੇ 17.9 ਮੀਟਰ ਲੰਬੇ ਹਿੱਸੇ ਦੇ ਡਿੱਗਣ ਕਾਰਨ ਡੂੰਘੇ ਖੱਡ ਵਿੱਚ 18 ਕਾਰਾਂ  ਡਿੱਗ ਗਈਆਂ। ਘਟਨਾ ਦੇਰ ਰਾਤ ਕਰੀਬ 2 ਵਜੇ ਵਾਪਰੀ ਹੈ।

ਘਟਨਾ ਤੋਂ ਥੋੜ੍ਹੀ ਦੇਰ ਪਹਿਲਾਂ ਉਸ ਰਸਤੇ ਤੋਂ ਲੰਘਣ ਵਾਲੇ ਚਸ਼ਮਦੀਦਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਉੱਚੀ ਆਵਾਜ਼ ਸੁਣੀ ਅਤੇ ਕਈ ਮੀਟਰ ਡੂੰਘੇ ਟੋਏ ਨੂੰ ਦੇਖਿਆ। ਸਰਕਾਰੀ ਮਾਲਕੀ ਵਾਲੇ ਪ੍ਰਸਾਰਕ ਸੀ.ਸੀ.ਟੀ.ਵੀ. ਨੇ ਕਿਹਾ ਕਿ ਬਚਾਅ ਕਰਮਚਾਰੀਆਂ ਨੇ 30 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ।

ਹਾਂਗਕਾਂਗ ਤੋਂ 130 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਗੁਆਂਗਜ਼ੂ ਸ਼ਹਿਰ ਹੈ, ਗੁਆਂਗਡੋਂਗ ਸੂਬੇ ਦੀ ਰਾਜਧਾਨੀ ਹੈ। ਗੁਆਂਗਡੋਂਗ ਪ੍ਰਾਂਤ ਚੀਨ ਦੇ ਸਭ ਤੋਂ ਵੱਡੇ ਸੂਬਿਆਂ ਵਿੱਚੋਂ ਇੱਕ ਹੈ। ਇਸ ਨੂੰ ਚੀਨ ਦਾ ਉਦਯੋਗਿਕ ਖੇਤਰ ਵੀ ਕਿਹਾ ਜਾਂਦਾ ਹੈ। ਇਸ ਖੇਤਰ ਵਿੱਚ ਬਹੁਤ ਸਾਰੇ ਕਾਰਖਾਨੇ ਹਨ, ਜੋ ਵੱਡੀ ਮਾਤਰਾ ਵਿੱਚ ਚੀਨੀ ਸਮਾਨ ਦੀ ਬਰਾਮਦ ਕਰਦੇ ਹਨ। ਇਸ ਤੋਂ ਪਹਿਲਾਂ ਚੀਨ ਦੇ ਗੁਆਂਗਜ਼ੂ ਸ਼ਹਿਰ ‘ਚ ਆਏ ਤੂਫਾਨ ਕਾਰਨ 5 ਲੋਕਾਂ ਦੀ ਮੌਤ ਹੋ ਗਈ ਸੀ ਅਤੇ 33 ਜ਼ਖਮੀ ਹੋ ਗਏ ਸਨ।

ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਮੁਤਾਬਕ ਇਹ ਤੂਫਾਨ ਸ਼ਨੀਵਾਰ (27 ਅਪ੍ਰੈਲ) ਦੁਪਹਿਰ ਨੂੰ ਗੁਆਂਗਜ਼ੂ ਸ਼ਹਿਰ ਨਾਲ ਟਕਰਾ ਗਿਆ। ਇਸ ਦੌਰਾਨ ਇੱਥੇ 20.6 ਮੀਟਰ ਪ੍ਰਤੀ ਸਕਿੰਟ ਦੀ ਵੱਧ ਤੋਂ ਵੱਧ ਹਵਾ ਦੀ ਰਫ਼ਤਾਰ ਦਰਜ ਕੀਤੀ ਗਈ। ਤੂਫਾਨ ਕਾਰਨ 141 ਫੈਕਟਰੀਆਂ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਬਚਾਅ ਟੀਮਾਂ ਅਜੇ ਵੀ 10 ਲੋਕਾਂ ਦੀ ਭਾਲ ਕਰ ਰਹੀਆਂ ਹਨ ਜੋ ਐਤਵਾਰ ਤੋਂ ਲਾਪਤਾ ਹਨ। ਸਰਕਾਰੀ ਸਿਨਹੂਆ ਏਜੰਸੀ ਨੇ ਦੱਸਿਆ ਕਿ ਝਾਓਕਿੰਗ ਸ਼ਹਿਰ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ।

The post ਚੀਨ ‘ਚ ਹਾਈਵੇਅ ਦਾ ਇੱਕ ਹਿੱਸਾ ਡਿੱਗਣ ਨਾਲ 19 ਲੋਕਾਂ ਦੀ ਹੋਈ ਮੌਤ appeared first on Timetv.

Leave a Reply