ਲਖੀਮਪੁਰ ਖੇੜੀ: ਲਖੀਮਪੁਰ ਖੇੜੀ ਜ਼ਿਲ੍ਹੇ (Lakhimpur Kheri District) ਦੇ ਦੁਧਵਾ ‘ਬਫਰ ਜ਼ੋਨ’ ਦੇ ਮਾਝਗਈ ਜੰਗਲੀ ਖੇਤਰ ‘ਚ ਚੀਤੇ ਦੇ ਹਮਲੇ ‘ਚ 25 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਅੱਜ ਯਾਨੀ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰਤ ਜਾਣਕਾਰੀ ਅਨੁਸਾਰ ਮਾਝਗਈ ਰੇਂਜ ਅਧੀਨ ਪੈਂਦੇ ਰਾਜਾਪੁਰਵਾ ਦਾ ਰਹਿਣ ਵਾਲਾ ਬਾਬੂਰਾਮ (25) ਖੇਤ ਮਜ਼ਦੂਰ ਵਜੋਂ ਕੰਮ ਕਰਦਾ ਸੀ ਅਤੇ ਬੀਤੀ ਦੁਪਹਿਰ ਨੂੰ ਜਦੋਂ ਉਹ ਦੁਧਵਾ ‘ਬਫਰ ਜ਼ੋਨ’ ਦੇ ਮਾਝਗਈ ਰੇਂਜ ‘ਚ ਗੰਨੇ ਦੇ ਖੇਤ ‘ਚ ਕੰਮ ਕਰ ਰਿਹਾ ਸੀ ਤਾਂ ਨੇੜੇ ਦੇ ਜੰਗਲਾਂ ਵਿੱਚੋਂ ਭਟਕਦਾ ਹੋਇਆ ਚੀਤਾ ਆਇਆ, ਚੀਤੇ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਗੰਨੇ ਦੇ ਖੇਤਾਂ ਵਿੱਚ ਲੈ ਗਿਆ। ਬਾਬੂਰਾਮ ਦੀ ਅੱਧੀ ਖਾਧੀ ਲਾਸ਼ ਬੀਤੀ ਦੇਰ ਸ਼ਾਮ ਬਰਾਮਦ ਕੀਤੀ ਗਈ।

ਚੀਤੇ ਦੇ ਹਮਲੇ ਕਾਰਨ ਨੌਜਵਾਨ ਦੀ ਮੌਤ
ਚੀਤੇ ਦੇ ਹਮਲੇ ‘ਚ ਨੌਜਵਾਨ ਦੀ ਮੌਤ ਤੋਂ ਬਾਅਦ ਦੁਧਵਾ ‘ਬਫਰ ਜ਼ੋਨ’ ਦੇ ਡਿਪਟੀ ਡਾਇਰੈਕਟਰ ਸੁੰਦਰੇਸ਼ ਮੌਕੇ ‘ਤੇ ਪਹੁੰਚੇ। ਦੁਧਵਾ ਟਾਈਗਰ ਰਿਜ਼ਰਵ (ਡੀ.ਟੀ.ਆਰ.) ਦੇ ਖੇਤਰ ਨਿਰਦੇਸ਼ਕ ਲਲਿਤ ਵਰਮਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਾਂਚ ਤੋਂ ਬਾਅਦ ਪੀੜਤ ਪਰਿਵਾਰ ਨੂੰ ਮੁਆਵਜ਼ੇ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਦੱਖਣੀ ਖੇੜੀ ਦੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਸਵੇਰੇ ਸ਼ਾਰਦਾ ਨਗਰ ਜੰਗਲਾਤ ਰੇਂਜ ਦੇ ਅਧੀਨ ਪੈਂਦੇ ਮੰਝਰਾ ਐਨੀਮਲ ਫਾਰਮ ਵਿਖੇ ਇੱਕ ਚੀਤੇ ਨੂੰ ਪਿੰਜਰੇ ਵਿੱਚ ਫੜ੍ਹ ਲਿਆ।

ਜਾਣੋ, ਕੀ ਕਹਿਣਾ ਹੈ ਦੱਖਣੀ ਖੇੜੀ ਦੇ ਡੀ.ਐਫ.ਓ. ਸੰਜੇ ਬਿਸਵਾਲ ਦਾ?
ਦੱਖਣੀ ਖੇੜੀ ਦੇ ਡੀ.ਐਫ.ਓ. ਸੰਜੇ ਬਿਸਵਾਲ ਨੇ ਦੱਸਿਆ ਕਿ ਇੱਕ ਚੀਤਾ ਜਿਸਦੀ ਮਹੇਵਗੰਜ ਖੇਤਰ ਵਿਚ ਇੰਦਰਾ ਮਨੋਰੰਜਨ ਜੰਗਲ ਦੇ ਨੇੜੇ ਮੰਝਰਾ ਫਾਰਮ ਦੇ ਆਲੇ-ਦੁਆਲੇ ਲੰਬੇ ਸਮੇਂ ਤੋਂ ਗਤੀਵਿਧੀਆਂ ਦੀ ਸੂਚਨਾ ਮਿਲ ਰਹੀ ਸੀ , ਨੂੰ ਅੱਜ ਪਿੰਜਰੇ ਵਿਚ ਫੜ ਲਿਆ ਗਿਆ। ਉਨ੍ਹਾਂ ਦੱਸਿਆ ਕਿ ਚੀਤੇ ਦੀ ਜਾਂਚ ਲਈ ਮੈਡੀਕਲ ਟੀਮ ਬੁਲਾਈ ਗਈ ਹੈ ਅਤੇ ਮਾਹਿਰਾਂ ਦੀ ਜਾਂਚ ਰਿਪੋਰਟ ਤੋਂ ਬਾਅਦ ਲੰਿਗ, ਉਮਰ, ਸਿਹਤ ਅਤੇ ਹੋਰ ਸਰੀਰਕ ਪੱਖਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

Leave a Reply