ਚਾਰਧਾਮ ਤੋਂ ਬਾਅਦ ਹੁਣ ਇਸ ਮੰਦਰ ‘ਚ ਲਗਾਇਆ ਗਈਆਂ ਸਖ਼ਤ ਪਾਬੰਦੀਆਂ
By admin / June 12, 2024 / No Comments / Punjabi News
ਉਤਰਾਖੰਡ : ਉਤਰਾਖੰਡ (Uttarakhand) ਦੇ ਚਾਰਧਾਮ ਦੇ ਨਿਯਮਾਂ ਤੋਂ ਤਾਂ ਹਰ ਕੋਈ ਜਾਣੂ ਹੈ ਪਰ ਹੁਣ ਨੈਨੀਤਾਲ ਦੇ ਵਿਸ਼ਵ ਪ੍ਰਸਿੱਧ ਮਾਂ ਨੈਣਾ ਦੇਵੀ ਮੰਦਰ ‘ਚ ਵੀ ਕਈ ਨਿਯਮ ਲਾਗੂ ਹੋ ਗਏ ਹਨ। ਹੁਣ ਮਾਂ ਨੈਣਾ ਦੇਵੀ ਮੰਦਰ ‘ਚ ਰੀਲਾਂ ਬਣਾਉਣ ‘ਤੇ ਪੂਰਨ ਪਾਬੰਦੀ ਹੈ। ਇਸ ਦੇ ਨਾਲ ਹੀ ਮੰਦਰ ‘ਚ ਆਉਣ ਵਾਲੇ ਸ਼ਰਧਾਲੂਆਂ ਨੂੰ ਚੰਗੇ ਕੱਪੜੇ ਪਾ ਕੇ ਮੰਦਰ ‘ਚ ਪ੍ਰਵੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਮੰਦਰ ਦਾ ਸੰਚਾਲਨ ਕਰਨ ਵਾਲੇ ਟਰੱਸਟ ਅਮਰ ਉਦੈ ਟਰੱਸਟ ਮੈਨੇਜਮੈਂਟ ਦੇ ਬੁਲਾਰੇ ਸ਼ੈਲੇਂਦਰ ਮੇਲਕਾਨੀ ਨੇ ਕਿਹਾ ਹੈ ਕਿ ਮਾਂ ਨੈਣਾ ਦੇਵੀ ਮੰਦਰ 51 ਸ਼ਕਤੀਪੀਠਾਂ ਵਿਚ ਸ਼ਾਮਲ ਹੈ, ਇੱਥੇ ਦੇਸ਼ ਦੇ ਕੋਨੇ-ਕੋਨੇ ਤੋਂ ਸ਼ਰਧਾਲੂ ਮਾਂ ਨੈਣਾ ਦੇਵੀ ਮੰਦਰ ਦੇ ਦਰਸ਼ਨਾਂ ਲਈ ਆਉਂਦੇ ਹਨ। ਅੱਜ ਕੱਲ੍ਹ ਲੋਕਾਂ ਵਿੱਚ ਰੀਲਾਂ ਬਣਾਉਣ ਦਾ ਕ੍ਰੇਜ਼ ਹੈ, ਅੱਜਕੱਲ੍ਹ ਲੋਕ ਹਰ ਪਾਸੇ ਰੀਲਾਂ ਬਣਾਉਣ ਲੱਗ ਪਏ ਹਨ। ਅਜਿਹੇ ‘ਚ ਸ਼ਰਧਾਲੂਆਂ ਅਤੇ ਸੈਲਾਨੀਆਂ ਵਲੋਂ ਮੰਦਰ ‘ਚ ਰੀਲਾਂ ਲਗਾਈਆਂ ਜਾਂਦੀਆਂ ਹਨ, ਜਿਸ ‘ਤੇ ਮੰਦਰ ਪ੍ਰਬੰਧਕਾਂ ਵਲੋਂ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੰਦਰ ‘ਚ ਆਉਣ ਵਾਲੇ ਸ਼ਰਧਾਲੂਆਂ ਨੂੰ ਭਾਰਤੀ ਸੰਸਕ੍ਰਿਤੀ ਅਨੁਸਾਰ ਕੱਪੜੇ ਪਹਿਨਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਸ਼ੈਲੇਂਦਰ ਮੇਲਕਾਣੀ ਨੇ ਦੱਸਿਆ ਕਿ ਹਾਲ ਹੀ ‘ਚ ਇਕ ਔਰਤ ਨੇ ਮੰਦਰ ਕੰਪਲੈਕਸ ‘ਚ ਇਤਰਾਜ਼ਯੋਗ ਰੀਲ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਸੀ, ਜਿਸ ਕਾਰਨ ਹਜ਼ਾਰਾਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਜਿਸ ਦੇ ਮੱਦੇਨਜ਼ਰ ਮੰਦਰ ਪ੍ਰਬੰਧਕਾਂ ਨੇ ਇਹ ਫੈਸਲਾ ਲਿਆ ਹੈ। ਜੇਕਰ ਕੋਈ ਸ਼ਰਧਾਲੂ ਜਾਂ ਸੈਲਾਨੀ ਮੰਦਰ ਦੇ ਪਰਿਸਰ ਵਿੱਚ ਰੀਲਾਂ ਬਣਾਉਂਦੇ ਪਾਇਆ ਗਿਆ ਤਾਂ ਉਸ ਦਾ ਮੋਬਾਈਲ ਜ਼ਬਤ ਕਰ ਲਿਆ ਜਾਵੇਗਾ ਅਤੇ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।