November 5, 2024

ਚਾਇਨਾ ਡੋਰ ਦੀ ਲਪੇਟ ‘ਚ ਆਇਆ 13 ਸਾਲ ਦਾ ਮਾਸੂਮ

ਚਾਈਨਾ ਡੋਰ ਨੇ ਲਈ 13 ਸਾਲ ਦੇ ਮਾਸੂਮ ਦੀ ਜਾਨ ...

ਲੁਧਿਆਣਾ: ਪਾਬੰਦੀਸ਼ੁਦਾ ਚਾਈਨਾ ਡੋਰ (China Door) ਨੂੰ ਲੈ ਕੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਲਗਾਤਾਰ ਸਖ਼ਤ ਕਦਮ ਚੁੱਕ ਰਿਹਾ ਹੈ, ਇਸ ਦੇ ਬਾਵਜੂਦ ਪੰਜਾਬ ਵਿੱਚ ਇਸ ਖਤਰਨਾਕ ਡੋਰ ਨੂੰ ਵੇਚਣ ਅਤੇ ਖਰੀਦਣ ਵਿੱਚ ਕੋਈ ਕਮੀ ਨਹੀਂ ਆ ਰਹੀ ਹੈ। ਚਾਈਨਾ ਡੋਰ ‘ਤੇ ਰੋਜ਼ਾਨਾ ਕਈ ਹਾਦਸੇ ਵਾਪਰ ਰਹੇ ਹਨ, ਜਿਸ ‘ਚ ਲੋਕ ਗੰਭੀਰ ਜ਼ਖਮੀ ਹੋ ਰਹੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਪੱਖੋਵਾਲ ਰੋਡ ‘ਤੇ ਪੈਂਦੇ ਪਿੰਡ ਫੱਲੇਵਾਲ ‘ਚ ਸਾਹਮਣੇ ਆਇਆ ਹੈ, ਜਿੱਥੇ ਇਕ 13 ਸਾਲਾ ਬੱਚੇ ਦਾ ਗਲਾ ਵੱਢ ਦਿੱਤਾ ਗਿਆ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਜ਼ਖਮੀ ਲੜਕੇ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।

ਇਸ ਘਟਨਾ ‘ਚ ਜ਼ਖਮੀ ਜਸਕਰਨ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਲੜਕਾ ਸਾਈਕਲ ‘ਤੇ ਸਵਾਰ ਹੋ ਕੇ ਪਿੰਡ ਕਿਸੇ ਕੰਮ ਲਈ ਗਿਆ ਸੀ ਤਾਂ ਅਚਾਨਕ ਉਸ ਦੇ ਗਲੇ ‘ਚ ਚਾਇਨਾ ਡੋਰ ਲਿਪਟ ਗਈ, ਜਿਸ ਕਾਰਨ ਚਮੜੀ ਦੀ ਉਪਰਲੀ ਪਰਤ ਕੱਟ ਗਈ। ਉਸ ਦੀ ਗਰਦਨ ‘ਤੇ ਜ਼ਖਮ ਤੋਂ ਖੂਨ ਨਿਕਲ ਰਿਹਾ ਸੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।

By admin

Related Post

Leave a Reply