ਦੱਖਣੀ ਅਫਰੀਕਾ : ਦੱਖਣੀ ਅਫਰੀਕਾ ਦੇ ਉੱਤਰੀ ਸੂਬੇ ਲਿਮਪੋਪੋ ‘ਚ ਮਮਤਲਾਕਲਾ ਨੇੜੇ ਇਕ ਬੱਸ ਹਾਦਸੇ ‘ਚ ਘੱਟੋ-ਘੱਟ 45 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ। ਪਰ ਇਸ ਹਾਦਸੇ ‘ਚ 8 ਸਾਲਾ ਬੱਚੀ ਵਾਲ-ਵਾਲ ਬਚ ਗਈ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਨੇ ਬੱਚੀ ਨੂੰ ਏਅਰਲਿਫਟ ਕਰ ਕੇ ਹਸਪਤਾਲ ‘ਚ ਭਰਤੀ ਕਰਵਾਇਆ ਹੈ।

ਦੱਸ ਦੇਈਏ ਕਿ ਅੱਜ ਗੁੱਡ ਫਰਾਈਡੇ ਦੇ ਮੌਕੇ ‘ਤੇ 40 ਤੋਂ ਵੱਧ ਸ਼ਰਧਾਲੂ ਤਿਉਹਾਰ ਮਨਾਉਣ ਲਈ ਮੋਰੀਆ ਜਾ ਰਹੇ ਸਨ ਪਰ ਰਸਤੇ ‘ਚ ਬੱਸ 165 ਫੁੱਟ ਡੂੰਘੀ ਖੱਡ ‘ਚ ਡਿੱਗ ਗਈ।ਬਿਆਨ ਮੁਤਾਬਕ, ਮੰਤਰਾਲੇ ਨੇ ਦੋਸ਼ ਲਾਇਆ ਕਿ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਪੁਲ ‘ਤੇ ਲੱਗੇ ਬੈਰੀਅਰਾਂ ਨਾਲ ਟਕਰਾ ਗਿਆ, ਜਿਸ ਕਾਰਨ ਬੱਸ ਪੁਲ ਦੇ ਉੱਪਰ ਜਾ ਕੇ ਜ਼ਮੀਨ ‘ਤੇ ਜਾ ਟਕਰਾਈ, ਜਿੱਥੇ ਉਸ ਨੂੰ ਅੱਗ ਲੱਗ ਗਈ।

ਖ਼ਬਰਾਂ ਮੁਤਾਬਕ ਦੱਖਣੀ ਅਫਰੀਕਾ ਦੇ ਲਿਮਪੋਪੋ ਸੂਬੇ ‘ਚ ਈਸਟਰ ਕਾਨਫਰੰਸ ਹੋ ਰਹੀ ਸੀ। ਇਸ ਦੇ ਲਈ ਸ਼ਰਧਾਲੂ ਇਕ ਬੱਸ ‘ਚ ਸਵਾਰ ਹੋ ਕੇ ਨਿਕਲੇ ਸਨ ਪਰ ਉੱਤਰੀ ਸੂਬੇ ਲਿਮਪੋਪੋ ‘ਚ ਮਮਤਲਾਕਲਾ ਦੇ ਪਹਾੜੀ ਇਲਾਕੇ ‘ਚ ਬੱਸ ਕੰਟਰੋਲ ਗੁਆ ਕੇ ਖਾਈ ‘ਚ ਜਾ ਡਿੱਗੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜ਼ਖਮੀ ਲੜਕੀ ਨੂੰ ਹਸਪਤਾਲ ਪਹੁੰਚਾਇਆ। ਕਈ ਲਾਸ਼ਾਂ ਇੰਨੀਆਂ ਬੁਰੀ ਤਰ੍ਹਾਂ ਸੜ ਗਈਆਂ ਹਨ ਕਿ ਉਨ੍ਹਾਂ ਦੀ ਪਛਾਣ ਕਰਨਾ ਵੀ ਮੁਸ਼ਕਲ ਹੈ।

ਲਿਮਪੋਪੋ ਦੇ ਟਰਾਂਸਪੋਰਟ ਵਿਭਾਗ ਨੇ ਇੱਕ ਵੱਖਰੇ ਬਿਆਨ ਵਿੱਚ ਕਿਹਾ ਕਿ ਬਚਾਅ ਕਾਰਜ ਬੀਤੀ ਦੇਰ ਸ਼ਾਮ ਜਾਰੀ ਰਹੇ ਕਿਉਂਕਿ ਕੁਝ ਲਾਸ਼ਾਂ ਪਛਾਣਨ ਤੋਂ ਪਰੇ ਸੜ ਗਈਆਂ ਸਨ, ਬਾਕੀ ਮਲਬੇ ਵਿੱਚ ਫਸ ਗਈਆਂ ਸਨ ਅਤੇ ਘਟਨਾ ਸਥਾਨ ‘ਤੇ ਖਿੱਲਰ ਗਈਆਂ ਸਨ।ਦੇਸ਼ ਦੇ ਟਰਾਂਸਪੋਰਟ ਮੰਤਰੀ ਸਿੰਦਿਸੀਵੇ ਚਿਕੁੰਗਾ ਹਾਦਸੇ ਵਾਲੀ ਥਾਂ ‘ਤੇ ਪਹੁੰਚੇ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਅਤੇ ਸਮੁੱਚੀ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਪੀੜਤਾਂ ਦੇ ਨਾਲ ਹੈ।

Leave a Reply