ਗੁਜਰਾਤ: ਗੁਜਰਾਤ ਦੇ ਸੂਰਤ ‘ਚ ਇਕ ਵੱਡਾ ਹਾਦਸਾ ਹੋਇਆ ਹੈ। ਇੱਥੇ ਇੱਕ ਪੰਜ ਮੰਜ਼ਿਲਾ ਇਮਾਰਤ ਢਹਿ ਗਈ। ਹਾਦਸੇ ‘ਚ 15 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਸੂਰਤ ਦੇ ਸਚਿਨ ਪਾਲੀ ਪਿੰਡ ‘ਚ ਵਾਪਰਿਆ। ਮੌਕੇ ‘ਤੇ ਫਾਇਰ ਬ੍ਰਿਗੇਡ ਅਤੇ ਪੁਲਿਸ ਦੀਆਂ ਟੀਮਾਂ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਪੁਰਾਣੀ ਇਮਾਰਤ ਸੀ।

ਜਾਣਕਾਰੀ ਮੁਤਾਬਕ ਸੂਰਤ ਦੇ ਸਚਿਨ ਜੀ.ਆਈ.ਡੀ.ਸੀ. ਇਲਾਕੇ ‘ਚ ਭਾਰੀ ਮੀਂਹ ਦੌਰਾਨ ਪੰਜ ਮੰਜ਼ਿਲਾ ਇਮਾਰਤ ਡਿੱਗ ਗਈ ਹੈ। ਇਸ ਇਮਾਰਤ ਦੀ ਹਾਲਤ ਬਹੁਤ ਖਸਤਾ ਸੀ, ਫਿਰ ਵੀ ਇੱਥੇ 10-15 ਲੋਕ ਰਹਿ ਰਹੇ ਸਨ। ਇਮਾਰਤ ਡਿੱਗਣ ਤੋਂ ਬਾਅਦ ਸਥਾਨਕ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਦੱਬੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪ੍ਰਸ਼ਾਸਨ ਨੂੰ ਵੀ ਇਸ ਹਾਦਸੇ ਦੀ ਸੂਚਨਾ ਦਿੱਤੀ ਗਈ। ਪ੍ਰਸ਼ਾਸਨ ਵੱਲੋਂ ਤੁਰੰਤ ਫਾਇਰ ਫਾਈਟਰਜ਼ ਨੂੰ ਮੌਕੇ ‘ਤੇ ਪਹੁੰਚਾਇਆ ਗਿਆ।

ਸਥਾਨਕ ਲੋਕਾਂ ਮੁਤਾਬਕ ਇਮਾਰਤ ਪੂਰੀ ਤਰ੍ਹਾਂ ਨਾਲ ਖਸਤਾ ਹੋ ਚੁੱਕੀ ਸੀ ਅਤੇ ਫਿਰ ਵੀ ਇਸ ਵਿਚ ਕੁਝ ਲੋਕਾਂ ਦੇ ਰਹਿਣ ਦੀਆਂ ਖ਼ਬਰਾਂ ਹਨ। ਘਟਨਾ ਤੋਂ ਬਾਅਦ ਇਲਾਕੇ ‘ਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਬਚਾਅ ਕਾਰਜ ਜਾਰੀ ਹੈ। ਫਿਲਹਾਲ ਫਾਇਰ ਫਾਈਟਰਜ਼ ਮੌਕੇ ਤੋਂ ਮਲਬਾ ਹਟਾਉਣ ‘ਚ ਲੱਗੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਡਿੱਗਣ ‘ਤੇ ਇਮਾਰਤ ‘ਚ ਰਹਿ ਰਹੇ ਸਾਰੇ ਲੋਕ ਭੱਜ ਕੇ ਬਾਹਰ ਆ ਗਏ।

ਪੂਰੇ ਇਲਾਕੇ ਵਿੱਚ ਹਫੜਾ-ਦਫੜੀ
ਇਮਾਰਤ ਡਿੱਗਣ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਮਾਰਤ ਡਿੱਗਣ ਕਾਰਨ ਆਸ-ਪਾਸ ਦੇ ਕਈ ਘਰ ਤਬਾਹ ਹੋ ਗਏ ਹਨ। ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ‘ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਮਲਬੇ ਹੇਠ ਅਜੇ ਵੀ ਤਲਾਸ਼ ਜਾਰੀ ਹੈ। ਲੋਕਾਂ ਦੇ ਫਸ ਜਾਣ ਦੇ ਡਰ ਕਾਰਨ ਮਲਬਾ ਹਟਾਉਣ ਲਈ ਮਸ਼ੀਨਾਂ ਦੀ ਵਰਤੋਂ ਬੜੀ ਸਾਵਧਾਨੀ ਨਾਲ ਕੀਤੀ ਜਾ ਰਹੀ ਹੈ।

Leave a Reply