ਪੋਰਬੰਦਰ: ਭਾਰਤੀ ਤੱਟ ਰੱਖਿਅਕ (An Indian Coast Guard),(ਆਈ.ਸੀ.ਜੇ.) ਦਾ ਇੱਕ ਹੈਲੀਕਾਪਟਰ ਇੱਕ ਬਚਾਅ ਮੁਹਿੰਮ ਦੌਰਾਨ ਗੁਜਰਾਤ ਦੇ ਪੋਰਬੰਦਰ ਤੱਟ ਦੇ ਨੇੜੇ ਅਰਬ ਸਾਗਰ (The Arabian Sea) ਵਿੱਚ ਹਾਦਸਾਗ੍ਰਸਤ ਹੋਣ ਤੋਂ ਬਾਅਦ ਚਾਲਕ ਦਲ ਦੇ ਤਿੰਨ ਮੈਂਬਰ ਲਾਪਤਾ ਹਨ।
ਆਈ.ਸੀ.ਜੇ. ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਘਟਨਾ ਬੀਤੀ ਰਾਤ ਨੂੰ ਵਾਪਰੀ ਜਦੋਂ ਉਨ੍ਹਾਂ ਨੇ ਇੱਕ ਟੈਂਕਰ ਵਿੱਚ ਸਵਾਰ ਇੱਕ ਜ਼ਖਮੀ ਚਾਲਕ ਦਲ ਦੇ ਮੈਂਬਰ ਨੂੰ ਬਚਾਉਣ ਲਈ ਰਾਤ 11 ਵਜੇ ਦੇ ਕਰੀਬ ਮੁਹਿੰਮ ਚਲਾਈ। ਇਹ ਟੈਂਕਰ ਪੋਰਬੰਦਰ ਨੇੜਿਓਂ ਲੰਘ ਰਿਹਾ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਆਈ.ਸੀ.ਜੇ. ਦੇ ਐਡਵਾਂਸਡ ਲਾਈਟ ਹੈਲੀਕਾਪਟਰ (ਏ.ਐਲ.ਐਚ.) ਵਿੱਚ ਸਵਾਰ ਚਾਰ ਚਾਲਕ ਦਲ ਦੇ ਮੈਂਬਰਾਂ ਵਿੱਚੋਂ ਇੱਕ ਨੂੰ ਬਚਾ ਲਿਆ ਗਿਆ ਸੀ ਪਰ ਬਾਕੀ ਤਿੰਨ ਦੀ ਭਾਲ ਜਾਰੀ ਹੈ।
ਆਈ.ਸੀ.ਜੇ. ਦੇ ਬਿਆਨ ਵਿੱਚ ਕਿਹਾ ਗਿਆ ਹੈ, ‘2 ਸਤੰਬਰ ਨੂੰ, ਭਾਰਤੀ ਤੱਟ ਰੱਖਿਅਕ ਦੇ ਇੱਕ ਏ.ਐਲ.ਐਚ. ਹੈਲੀਕਾਪਟਰ ਨੇ ਰਾਤ 11 ਵਜੇ ਗੁਜਰਾਤ ਦੇ ਪੋਰਬੰਦਰ ਦੇ ਤੱਟ ਉੱਤੇ ਮੋਟਰ ਟੈਂਕਰ ਹਰੀ ਲੀਲਾ ਤੋਂ ਇੱਕ ਜ਼ਖਮੀ ਚਾਲਕ ਦਲ ਦੇ ਮੈਂਬਰ ਨੂੰ ਬਚਾਉਣ ਲਈ ਉਡਾਣ ਭਰੀ।’ ਹੈਲੀਕਾਪਟਰ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ ਅਤੇ ਉਹ ਸਮੁੰਦਰ ਵਿੱਚ ਡਿੱਗ ਗਿਆ। ਉਨ੍ਹਾਂ ਕਿਹਾ ਕਿ ਚਾਲਕ ਦਲ ਦੇ ਇੱਕ ਮੈਂਬਰ ਨੂੰ ਬਚਾ ਲਿਆ ਗਿਆ ਹੈ ਪਰ ਬਾਕੀ ਤਿੰਨ ਦੀ ਭਾਲ ਜਾਰੀ ਹੈ।