ਗਾਇਕ ਬੱਬੂ ਮਾਨ ਨੇ ਕਿਸਾਨਾਂ ਦੇ ਹੱਕ ‘ਚ ਗੀਤ ਕੀਤਾ ਰਿਲੀਜ਼
By admin / March 9, 2024 / No Comments / Punjabi News
ਪੰਜਾਬ: ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ (Famous Punjabi singer Babbu Maan) ਨੇ ਪਿਛਲੇ ਕਿਸਾਨ ਅੰਦੋਲਨ ‘ਚ ਕਿਸਾਨਾਂ ਦਾ ਸਾਥ ਦਿੱਤਾ ਸੀ। ਪਹਿਲੀ ਕਿਸਾਨ ਲਹਿਰ ‘ਚ ਹਰਭਜਨ ਮਾਨ, ਦਲਜੀਤ ਦੁਸਾਂਝ, ਕੰਵਰ ਗਰੇਵਾਲ, ਐਮੀ ਵਿਰਕ, ਰਣਜੀਤ ਬਾਵਾ, ਜੈਜੀ ਬੀ ਤੋਂ ਇਲਾਵਾ ਕਈ ਗਾਇਕਾਂ ਵੱਲੋਂ ਗੀਤ ਗਾਏ ਗਏ ਸਨ।ਪੰਜਾਬੀ ਗਾਇਕ ਇਕ ਵਾਰ ਫਿਰ ਕਿਸਾਨਾਂ ਦੇ ਹੱਕ ‘ਚ ਆਉਣ ਲੱਗੇ ਹਨ। ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਦੇ ਗੀਤ ਤੋਂ ਬਾਅਦ ਹੁਣ ਪੰਜਾਬੀ ਗਾਇਕ ਬੱਬੂ ਮਾਨ ਨੇ ਕਿਸਾਨਾਂ ਦੇ ਹੱਕ ‘ਚ ਗੀਤ ਰਿਲੀਜ਼ ਕੀਤਾ ਹੈ।
ਉਪਰੋਕਤ ਗਾਇਕਾਂ ਤੋਂ ਇਲਾਵਾ ਪੰਜਾਬੀ ਗਾਇਕ ਸ਼੍ਰੀ ਬਰਾੜ ਤੇ ਹਰਿਆਣਾ ਦੇ ਗਾਇਕ ਵੀ ਕਿਸਾਨਾਂ ਦੇ ਹੱਕ ‘ਚ ਗੀਤ ਗਾ ਚੁੱਕੇ ਹਨ।ਬੱਬੂ ਮਾਨ ਵੱਲੋਂ ਗਾਇਆ ਗੀਤ 3.38 ਮਿੰਟ ਦਾ ਹੈ। ਗੀਤ ਦੇ ਬੋਲ ਹਨ “ਸੁਨ ਬੈਲ ਬੌਟਮ ਵਾਲੀ ਕੁੜੀਏ, ਅਸੀਂ ਧਰਨੇ ਵਾਲੇ ਆ” ਚੇਤੇ ਰਹੇ ਕਿ ਇਸ ਤੋਂ ਪਹਿਲਾਂ ਬੱਬੂ ਮਾਨ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਨ੍ਹਾਂ ਕਿਸਾਨਾਂ ਨੂੰ ਹੱਲਾਸ਼ੇਰੀ ਦਿੰਦਿਆਂ ਵਿਸ਼ਵ ਵਪਾਰ ਸੰਸਥਾ ਦਾ ਵਿਰੋਧ ਕੀਤਾ ਸੀ।
ਪਿਛਲੇ ਕਿਸਾਨ ਅੰਦੋਲਨ ‘ਚ ਵੀ ਦਿੱਤਾ ਸੀ ਕਿਸਾਨਾਂ ਦਾ ਸਾਥ
ਬੱਬੂ ਮਾਨ ਉਨ੍ਹਾਂ ਪੰਜਾਬੀ ਗਾਇਕਾਂ ‘ਚੋਂ ਇੱਕ ਹਨ ਜਿਨ੍ਹਾਂ ਨੇ ਪਿਛਲੇ ਕਿਸਾਨ ਅੰਦੋਲਨ ‘ਚ ਕਿਸਾਨਾਂ ਦਾ ਸਾਥ ਦਿੱਤਾ ਸੀ। ਪਹਿਲੀ ਕਿਸਾਨ ਲਹਿਰ ‘ਚ ਹਰਭਜਨ ਮਾਨ, ਦਲਜੀਤ ਦੁਸਾਂਝ, ਕੰਵਰ ਗਰੇਵਾਲ, ਐਮੀ ਵਿਰਕ, ਰਣਜੀਤ ਬਾਵਾ, ਜੈਜੀ ਬੀ ਤੋਂ ਇਲਾਵਾ ਕਈ ਗਾਇਕਾਂ ਵੱਲੋਂ ਗੀਤ ਗਾਏ ਗਏ ਸਨ।ਉੱਥੇ ਹੀ ਕਿਸਾਨ ਅੰਦੋਲਨ-2 ਬਾਰੇ ਪੰਜਾਬੀ ਇੰਡਸਟਰੀ ਦੇ ਸ਼੍ਰੀ ਬਰਾੜ ਨੇ ਕੁਝ ਦਿਨ ਪਹਿਲਾਂ ਕਿਸਾਨਾਂ ਦੇ ਹੱਕ ‘ਚ ਕਿਸਾਨ ਐਂਥਮ-3 ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਰੇਸ਼ਮ ਸਿੰਘ ਵੀ ਕਿਸਾਨਾਂ ਦੇ ਹੱਕ ‘ਚ ਗੀਤ ਗਾ ਚੁੱਕੇ ਹਨ।