ਲੁਧਿਆਣਾ : ਲੁਧਿਆਣਾ ਦੇ ਵੱਖ-ਵੱਖ ਖੇਤਰਾਂ ‘ਚ ਬਣ ਰਹੀਆਂ ਨਾਜਾਇਜ਼ ਕਾਲੋਨੀਆਂ (illegal Colonies) ਖ਼ਿਲਾਫ਼ ਗਲਾਡਾ ਦੀ ਕਾਰਵਾਈ ਲਗਾਤਾਰ ਜਾਰੀ ਹੈ। ਇਸ ਦੇ ਤਹਿਤ ਅੱਜ ਯਾਨੀ ਬੁੱਧਵਾਰ ਨੂੰ ਗਲਾਡਾ ਦੀ ਟੀਮ ਨੇ ਤਿੰਨੇਕੇ ਅਤੇ ਝਾਡੇ ਵਿਖੇ ਸਥਿਤ ਗੈਰ-ਕਾਨੂੰਨੀ ਕਾਲੋਨੀਆਂ ਖ਼ਿਲਾਫ਼ ਕਾਰਵਾਈ ਕੀਤੀ।
ਜਾਣਕਾਰੀ ਅਨੁਸਾਰ ਇਨ੍ਹਾਂ ਕਲੋਨੀਆਂ ਦੀ ਉਸਾਰੀ ਲਈ ਨਾ ਤਾਂ ਗਲਾਡਾ ਤੋਂ ਕੋਈ ਪ੍ਰਵਾਨਗੀ ਲਈ ਗਈ ਹੈ ਅਤੇ ਨਾ ਹੀ ਰੈਗੂਲਰ ਕਰਨ ਲਈ ਕੋਈ ਅਰਜ਼ੀ ਦਿੱਤੀ ਗਈ ਹੈ। ਇਸ ਦੇ ਮੱਦੇਨਜ਼ਰ ਕੁਝ ਸਮਾਂ ਪਹਿਲਾਂ ਇਨ੍ਹਾਂ ਕਲੋਨੀਆਂ ਵਿੱਚ ਕੀਤੀ ਗਈ ਉਸਾਰੀ ਨੂੰ ਗਲਾਡਾ ਵੱਲੋਂ ਢਾਹ ਦਿੱਤਾ ਗਿਆ ਸੀ ਪਰ ਕਲੋਨੀ ਮਾਲਕਾਂ ਵੱਲੋਂ ਮੁੜ ਉਸਾਰੀ ਸ਼ੁਰੂ ਕਰ ਦਿੱਤੀ ਗਈ। ਇਸ ਸਬੰਧੀ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਗਲਾਡਾ ਵੱਲੋਂ ਇਨ੍ਹਾਂ ਨਾਜਾਇਜ਼ ਕਲੋਨੀਆਂ ’ਚ ਬਣੀ ਸੜਕਾਂ, ਪਾਣੀ-ਸੀਵਰੇਜ ਸਿਸਟਮ ਦੇ ਨਾਲ ਮਕਾਨ ਬਣਾਉਣ ਲਈ ਤਿਆਰ ਕੀਤੇ ਗਏ ਢਾਂਚੇ ਨੂੰ ਵੀ ਢਾਹ ਦਿੱਤਾ ਗਿਆ ਹੈ।