ਗੈਜੇਟ ਡੈਸਕ: ਭਾਰਤ ਵਿੱਚ ਜੂਨ ਦਾ ਮਹੀਨਾ ਚੱਲ ਰਿਹਾ ਹੈ ਅਤੇ ਗਰਮੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਅਜਿਹੇ ‘ਚ AC ਤੋਂ ਬਿਨਾਂ ਰਹਿਣਾ ਮੁਸ਼ਕਿਲ ਹੋ ਗਿਆ ਹੈ। ਅਜਿਹੇ ਸਮੇਂ ‘ਚ ਜੇਕਰ ਤੁਹਾਡਾ AC ਠੰਡਾ ਨਹੀਂ ਹੋ ਰਿਹਾ ਤਾਂ ਇਹ ਵੱਡੀ ਸਮੱਸਿਆ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਣ ਜਾ ਰਹੇ ਹਾਂ, ਜਿਸ ਤੋਂ ਬਾਅਦ ਤੁਹਾਡਾ ਏਅਰ ਕੰਡੀਸ਼ਨਰ (Air Conditioner) ਨਾ ਸਿਰਫ ਬਿਹਤਰ ਕੂਲਿੰਗ ਪ੍ਰਦਾਨ ਕਰੇਗਾ ਸਗੋਂ ਬਿਜਲੀ ਦੀ ਵਰਤੋਂ ਨੂੰ ਵੀ ਘੱਟ ਕਰੇਗਾ।

ਜੇਕਰ ਤੁਹਾਨੂੰ ਇਸ ਗਰਮੀ ਦੇ ਮੌਸਮ ‘ਚ ਰਾਹਤ ਚਾਹੀਦੀ ਹੈ ਤਾਂ ਸਿਰਫ AC ਦੀ ਠੰਡੀ ਹਵਾ ਹੀ ਤੁਹਾਡਾ ਸਹਾਰਾ ਬਣ ਸਕਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਬਦਲਾਅ ਬਾਰੇ ਦੱਸਣ ਜਾ ਰਹੇ ਹਾਂ। ਜੇਕਰ ਤੁਸੀਂ ਇਹ ਬਦਲਾਅ ਕਰਦੇ ਹੋ, ਤਾਂ ਤੁਹਾਡਾ AC ਬਿਹਤਰ ਕੂਲਿੰਗ ਪ੍ਰਦਾਨ ਕਰਨਾ ਸ਼ੁਰੂ ਕਰ ਦੇਵੇਗਾ ਅਤੇ ਬਿਜਲੀ ਦੀ ਬਚਤ ਵੀ ਕਰੇਗਾ।

AC ਤਾਪਮਾਨ

ਏ.ਸੀ ਨੂੰ ਬਹੁਤ ਘੱਟ ਤਾਪਮਾਨ ‘ਤੇ ਨਾ ਚਲਾਓ। ਜਿੰਨਾ ਜ਼ਿਆਦਾ ਤੁਸੀਂ ਤਾਪਮਾਨ ਨੂੰ ਘਟਾਓਗੇ, AC ‘ਤੇ ਓਨਾ ਹੀ ਜ਼ਿਆਦਾ ਦਬਾਅ ਹੋਵੇਗਾ। ਇਸ ਲਈ AC ਨੂੰ 24 ਡਿਗਰੀ ਦੇ ਆਸ-ਪਾਸ ਰੱਖੋ। ਇਸ ਨਾਲ ਬਿਜਲੀ ਦੀ ਖਪਤ ਘਟੇਗੀ ਅਤੇ AC ਕੂਲਿੰਗ ਵਿੱਚ ਵੀ ਸੁਧਾਰ ਹੋਵੇਗਾ।

ਪੱਖਾ ਵਰਤੋ

ਕਮਰੇ ਵਿੱਚ ਲੱਗੇ ਪੱਖੇ ਦੀ ਵਰਤੋਂ ਕਰੋ। ਜਿਸ ਕਾਰਨ ਤੁਸੀਂ ਜ਼ਿਆਦਾ ਠੰਡਕ ਮਹਿਸੂਸ ਕਰੋਗੇ। ਇਸ ਦੇ ਨਾਲ ਹੀ ਜੇਕਰ ਤੁਸੀਂ ਚਾਹੋ ਤਾਂ ਪੱਖੇ ਦੀ ਸਪੀਡ ਵਧਾ ਜਾਂ ਘਟਾ ਵੀ ਸਕਦੇ ਹੋ। ਇਸ ਨਾਲ ਤੁਹਾਡਾ ਕਮਰਾ ਜਲਦੀ ਠੰਡਾ ਹੋ ਜਾਵੇਗਾ।

AC ਨੂੰ ਸਾਫ਼ ਰੱਖੋ 

ਏਅਰ ਕੰਡੀਸ਼ਨਰ ਵਿੱਚ ਲੱਗੇ ਏਅਰ ਫਿਲਟਰ ਨੂੰ ਸਾਫ਼ ਰੱਖੋ। ਇਸ ਨੂੰ ਹਰ ਦੋ ਹਫ਼ਤਿਆਂ ਬਾਅਦ ਸਾਫ਼ ਕਰਨਾ ਯਕੀਨੀ ਬਣਾਓ। ਜੇਕਰ ਇਹ ਗੰਦਾ ਹੈ ਤਾਂ ਹਵਾ ਦਾ ਪ੍ਰਵਾਹ ਬਹੁਤ ਪ੍ਰਭਾਵਿਤ ਹੋਵੇਗਾ। ਅਜਿਹੇ ‘ਚ ਜੇਕਰ AC ਸਾਫ ਨਾ ਹੋਵੇ ਤਾਂ ਕੂਲਿੰਗ ਕਾਫੀ ਘੱਟ ਹੋ ਜਾਂਦੀ ਹੈ। ਇਸ ਲਈ ਏਅਰ ਕੰਡੀਸ਼ਨਰ ਫਿਲਟਰ ਨੂੰ ਸਾਫ਼ ਰੱਖੋ।

ਏਅਰ ਕੰਡੀਸ਼ਨਰ ਨੂੰ ਸੂਰਜ ਦੀ ਰੌਸ਼ਨੀ ਤੋਂ ਬਚਾਓ

ਏਅਰ ਕੰਡੀਸ਼ਨਰ ਦੇ ਕਿਸੇ ਵੀ ਹਿੱਸੇ ‘ਤੇ ਸਿੱਧੀ ਧੁੱਪ ਨਾ ਪੈਣ ਦਿਓ। ਇਸ ਕਾਰਨ ਏ.ਸੀ ਦੇ ਖਰਾਬ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਜਿਸ ਤੋਂ ਬਾਅਦ ਤੁਹਾਡਾ AC ਠੀਕ ਤਰ੍ਹਾਂ ਠੰਡਾ ਨਹੀਂ ਹੋ ਪਾਉਂਦਾ ਹੈ। ਇਸ ਤੋਂ ਇਲਾਵਾ ਹਫ਼ਤੇ ਵਿਚ ਇਕ ਵਾਰ ਏ.ਸੀ ਬੰਦ ਕਰੋ ਅਤੇ ਖਿੜਕੀਆਂ ਖੋਲ੍ਹੋ, ਇਸ ਨਾਲ ਘਰ ਵਿਚ ਹਵਾਦਾਰੀ ਯਕੀਨੀ ਹੋਵੇਗੀ।

Leave a Reply