ਖੜ੍ਹੀ ਪ੍ਰਾਈਵੇਟ ਐਂਬੂਲੈਂਸ ਨੂੰ ਅੱਗ ਲੱਗਣ ਨਾਲ ਮਚੀ ਹਫੜਾ-ਦਫੜੀ
By admin / April 24, 2024 / No Comments / Punjabi News
ਲੁਧਿਆਣਾ : ਸਿਵਲ ਹਸਪਤਾਲ ਦੀ ਐਮਰਜੈਂਸੀ (The Civil Hospital’s Emergency Department) ਦੇ ਬਾਹਰ ਦੇਰ ਰਾਤ ਖੜ੍ਹੀ ਇਕ ਪ੍ਰਾਈਵੇਟ ਐਂਬੂਲੈਂਸ (A Private Ambulance) ਨੂੰ ਅੱਗ ਲੱਗਣ ਨਾਲ ਹਫੜਾ-ਦਫੜੀ ਮਚ ਗਈ। ਹਸਪਤਾਲ ਦੇ ਸਟਾਫ਼ ਅਤੇ ਆਸ-ਪਾਸ ਦੇ ਲੋਕਾਂ ਨੇ ਮਿੱਟੀ ਅਤੇ ਪਾਣੀ ਪਾ ਕੇ ਅੱਗ ‘ਤੇ ਕਾਬੂ ਪਾਇਆ ।
ਲੋਕਾਂ ਦਾ ਕਹਿਣਾ ਹੈ ਕਿ ਡਰਾਈਵਰ ਐਂਬੂਲੈਂਸ ਦੇ ਅੰਦਰ ਹੀ ਸ਼ਰਾਬ ਅਤੇ ਬੀੜੀ ਪੀ ਰਿਹਾ ਸੀ। ਜਦੋਂਕਿ ਉਸ ਦਾ ਕਹਿਣਾ ਹੈ ਕਿ ਉਸ ਨੇ ਕਾਰ ਦੇ ਅੰਦਰ ਮੱਛਰਾਂ ਤੋਂ ਬਚਣ ਲਈ ਕੱਛੂਆ-ਛਾਪ ਧੂਪ ਸਟਿੱਕ ਰੱਖੀ ਹੋਈ ਸੀ, ਜਿਸ ਕਾਰਨ ਅੱਗ ਲੱਗ ਗਈ। ਜਦੋਂ ਤੱਕ ਪੁਲਿਸ ਪਹੁੰਚੀ ਤਾਂ ਡਰਾਈਵਰ ਐਂਬੂਲੈਂਸ ਲੈ ਕੇ ਫ਼ਰਾਰ ਹੋ ਚੁੱਕਾ ਸੀ।