ਸਪੋਰਟਸ : ਭਾਰਤ ‘ਚ ਹੋਣ ਵਾਲਾ ਕ੍ਰਿਕਟ ਵਿਸ਼ਵ ਕੱਪ 2023 (Cricket World Cup 2023) 5 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਮੈਗਾ ਈਵੈਂਟ ਤੋਂ ਪਹਿਲਾਂ ਦਿੱਗਜ ਕ੍ਰਿਕਟਰਾਂ ਨੇ ਵਿਸ਼ਵ ਕੱਪ ਫਾਈਨਲ ਨੂੰ ਲੈ ਕੇ ਭਵਿੱਖਬਾਣੀਆਂ ਕੀਤੀਆਂ ਹਨ। 12 ਮਾਹਿਰਾਂ ‘ਚੋਂ 11 ਨੇ ਭਾਰਤ ਦੇ ਫਾਈਨਲ ‘ਚ ਪਹੁੰਚਣ ਦੀ ਭਵਿੱਖਬਾਣੀ ਕੀਤੀ ਹੈ, ਜਿਨ੍ਹਾਂ ‘ਚੋਂ ਤਿੰਨ ਨੇ ਭਾਰਤ-ਪਾਕਿ ਵਿਚਾਲੇ, ਚਾਰ ਨੇ ਭਾਰਤ-ਇੰਗਲੈਂਡ ਵਿਚਾਲੇ ਅਤੇ ਤਿੰਨ ਨੇ ਭਾਰਤ-ਆਸਟ੍ਰੇਲੀਆ ਵਿਚਾਲੇ ਫਾਈਨਲ ਦੀ ਭਵਿੱਖਬਾਣੀ ਕੀਤੀ ਹੈ।
ਪੂਰੀ ਸੂਚੀ ਵੇਖੋ
ਜੈਕ ਕੈਲਿਸ – ਭਾਰਤ ਬਨਾਮ ਇੰਗਲੈਂਡ
ਕ੍ਰਿਸ ਗੇਲ – ਭਾਰਤ ਬਨਾਮ ਪਾਕਿਸਤਾਨ
ਸ਼ਾਟ ਵਾਟਸਨ – ਭਾਰਤ ਬਨਾਮ ਆਸਟ੍ਰੇਲੀਆ
ਦਿਨੇਸ਼ ਕਾਰਤਿਕ – ਭਾਰਤ ਬਨਾਮ ਪਾਕਿਸਤਾਨ
ਫਾਫ ਡੂ ਪਲੇਸਿਸ – ਭਾਰਤ ਬਨਾਮ ਆਸਟ੍ਰੇਲੀਆ/ਨਿਊਜ਼ੀਲੈਂਡ
ਵਕਾਰ ਯੂਨਿਸ – ਭਾਰਤ ਬਨਾਮ ਇੰਗਲੈਂਡ
ਡੇਲ ਸਟੇਨ – ਭਾਰਤ ਬਨਾਮ ਇੰਗਲੈਂਡ
ਇਰਫਾਨ ਪਠਾਨ – ਭਾਰਤ ਬਨਾਮ ਦੱਖਣੀ ਅਫਰੀਕਾ
ਮੁਰਲੀ ਵਿਜੇ – ਭਾਰਤ ਬਨਾਮ ਪਾਕਿਸਤਾਨ
ਸੰਜੇ ਮਾਂਜਰੇਕਰ – ਭਾਰਤ ਬਨਾਮ ਆਸਟ੍ਰੇਲੀਆ
ਪੀਯੂਸ਼ ਚਾਵਲਾ – ਭਾਰਤ ਬਨਾਮ ਇੰਗਲੈਂਡ
ਆਰੋਨ ਫਿੰਚ – ਆਸਟ੍ਰੇਲੀਆ ਬਨਾਮ ਦੱਖਣੀ ਅਫਰੀਕਾ
ਜ਼ਿਕਰਯੋਗ ਹੈ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ ਅਭਿਆਸ ਮੈਚ ਮੀਂਹ ਕਾਰਨ ਧੋਤਾ ਗਿਆ ਸੀ। ਭਾਰਤ ਦੀ ਮੁਹਿੰਮ ਦੀ ਗੱਲ ਕਰੀਏ ਤਾਂ ਪਹਿਲਾ ਮੈਚ 8 ਅਕਤੂਬਰ ਨੂੰ ਆਸਟਰੇਲੀਆ ਨਾਲ ਹੋਵੇਗਾ।
The post ਕ੍ਰਿਕਟ ਵਿਸ਼ਵ ਕੱਪ 2023: ਕਿਹੜੀਆਂ ਟੀਮਾਂ ਵਿਚਾਲੇ ਹੋਵੇਗਾ ਫਾਈਨਲ ਮੈਚ, ਵੇਖੋ ਪੂਰੀ ਸੂਚੀ appeared first on Time Tv.