ਅਮਰੀਕਾ: ਅਮਰੀਕਾ ਦੇ ਉੱਤਰੀ-ਕੇਂਦਰੀ ਕੋਲੋਰਾਡੋ (North-Central Colorado) ਵਿੱਚ ਇੱਕ ਰਿਹਾਇਸ਼ੀ ਇਲਾਕੇ ਵਿੱਚ ਬੀਤੇ ਦਿਨ ਦੋ ਇੰਜਣ ਵਾਲਾ ਸੇਸਨਾ ਜਹਾਜ਼ ਹਾਦਸਾਗ੍ਰਸਤ (Cessna Plane Crash) ਹੋ ਗਿਆ ਅਤੇ ਇਸ ਹਾਦਸੇ ਵਿੱਚ ਕੋਈ ਵੀ ਨਹੀਂ ਬਚਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਜਹਾਜ਼ ‘ਚ ਅੱਗ ਲੱਗ ਗਈ, ਜਿਸ ਨਾਲ ਇੱਕ ਸਥਾਨ ਤੋਂ ਦੂਜੇ ਸਥਾਨ ‘ਤੇ ਲੈ ਜਾਣ ਵਾਲੇ ਦੋ ਘਰ (ਮੋਬਾਈਲ ਹਾਊਸ) ਸੜ ਗਏ।

ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਸੇਸਨਾ 421 ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ।ਇਸ ਜਹਾਜ਼ ਵਿੱਚ ਵੱਧ ਤੋਂ ਵੱਧ ਸੱਤ ਸੀਟਾਂ ਹਨ। ਬੀਤੀ ਸ਼ਾਮ 4:30 ਵਜੇ ਤੋਂ ਪਹਿਲਾਂ ਸਟੀਮਬੋਟ ਸਪ੍ਰਿੰਗਸ ਹਵਾਈ ਅੱਡੇ ਦੇ ਨੇੜੇ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਮੋਬਾਈਲ ਹੋਮ ਪਾਰਕ ਦੇ ਸਾਰੇ ਨਿਵਾਸੀ ਸੁਰੱਖਿਅਤ ਹਨ। ਅੱਗ ਨੇ ਕੁਝ ਇਮਾਰਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਸਟੀਮਬੋਟ ਸਪ੍ਰਿੰਗਜ਼ ਫਾਇਰ ਰੈਸਕਿਊ ਨੇ ਕਿਹਾ ਕਿ ਹਾਦਸਾਗ੍ਰਸਤ ਜਹਾਜ਼ ਨੂੰ ਲੋਂਗਮੋਟ, ਕੋਲੋਰਾਡੋ ਤੋਂ ਉਡਾਣ ਭਰਿਆ ਗਿਆ ਸੀ ਅਤੇ ਓਗਡੇਨ, ਉਟਾਹ ਵੱਲ ਜਾ ਰਿਹਾ ਸੀ। ਫਾਇਰ ਅਧਿਕਾਰੀਆਂ ਮੁਤਾਬਕ ਗਵਾਹਾਂ ਨੇ ਦੱਸਿਆ ਕਿ ਜਹਾਜ਼ ਵਿੱਚ ਮਕੈਨੀਕਲ ਸਮੱਸਿਆ ਸੀ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਹਾਦਸੇ ਦੇ ਕਾਰਨਾਂ ਦੀ ਜਾਂਚ ਕਰੇਗਾ।

The post ਕੋਲੋਰਾਡੋ ‘ਚ ਰਿਹਾਇਸ਼ੀ ਇਲਾਕੇ ‘ਚ ਦੋ ਇੰਜਣ ਵਾਲਾ ਸੇਸਨਾ ਜਹਾਜ਼ ਹੋਇਆ ਹਾਦਸਾਗ੍ਰਸਤ appeared first on Timetv.

Leave a Reply