ਲਖਨਊ : ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ (Famous YouTuber Elvish Yadav) ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕੋਬਰਾ ਸਕੈਂਡਲ ‘ਚ ED ਮੰਗਲਵਾਰ ਯਾਨੀ ਅੱਜ (23 ਜੁਲਾਈ) ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਯੂਟਿਊਬਰ ਐਲਵਿਸ਼ ਯਾਦਵ ਤੋਂ ਪੁੱਛਗਿੱਛ ਕਰੇਗੀ। ਮਨੀ ਲਾਂਡਰਿੰਗ ਮਾਮਲੇ ‘ਚ ਪੁੱਛਗਿੱਛ ਲਈ 23 ਜੁਲਾਈ ਨੂੰ ਐਲਵਿਸ਼ ਨੂੰ ਲਖਨਊ ‘ਚ ਈ.ਡੀ ਸਾਹਮਣੇ ਪੇਸ਼ ਹੋਣਾ ਹੈ। ਈ.ਡੀ ਨੇ ਐਲਵਿਸ਼ ਨੂੰ ਨੋਟਿਸ ਦੇ ਕੇ ਲਖਨਊ ਹੈੱਡਕੁਆਰਟਰ ‘ਚ ਤਲਬ ਕੀਤਾ ਹੈ। ਇਹ ਮਾਮਲਾ ਰੇਵ ਪਾਰਟੀਆਂ ਵਿੱਚ ਸੱਪ ਦੇ ਜ਼ਹਿਰ ਨੂੰ ਨਸ਼ੇ ਵਜੋਂ ਵਰਤਣ ਨਾਲ ਸਬੰਧਤ ਹੈ।

ਅੱਜ ਲਖਨਊ ਵਿੱਚ ਕੋਬਰਾ ਕਾਂਡ ਵਿੱਚ ਐਲਵਿਸ਼ ਯਾਦਵ ਤੋਂ ਪੁੱਛਗਿੱਛ ਕਰੇਗੀ ਈ.ਡੀ 
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਈ.ਡੀ ਦੀ ਲਖਨਊ ਯੂਨਿਟ ਨੇ ਹਾਲ ਹੀ ਵਿੱਚ ਯੂਟਿਊਬਰ ਐਲਵਿਸ਼ ਯਾਦਵ ਨੂੰ 23 ਜੁਲਾਈ ਨੂੰ ਵਿਦੇਸ਼ ਤੋਂ ਵਾਪਸ ਆਉਣ ‘ਤੇ ਤੁਰੰਤ ਪੇਸ਼ ਹੋਣ ਦਾ ਆਦੇਸ਼ ਦਿੱਤਾ ਸੀ। ਈ.ਡੀ ਦੇ ਇਕ ਸੀਨੀਅਰ ਅਧਿਕਾਰੀ ਨੇ 9 ਜੁਲਾਈ ਨੂੰ ਪੁਸ਼ਟੀ ਕੀਤੀ ਸੀ ਕਿ ਈ.ਡੀ ਦੀ ਲਖਨਊ ਇਕਾਈ ਨੇ 23 ਜੁਲਾਈ ਨੂੰ ਐਲਵਿਸ਼ ਯਾਦਵ ਨੂੰ ਸੰਮਨ ਜਾਰੀ ਕੀਤਾ ਸੀ, ਕਿਉਂਕਿ ਉਨ੍ਹਾਂ ਨੇ ਆਪਣੇ ਵਿਦੇਸ਼ ਦੌਰੇ ਦਾ ਹਵਾਲਾ ਦਿੰਦੇ ਹੋਏ 8 ਜੁਲਾਈ ਨੂੰ ਈ.ਡੀ ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਦਿਨਾਂ ਦੀ ਰਾਹਤ ਦਿੰਦਿਆਂ 23 ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਲਖਨਊ ਦੇ ਦਫਤਰ ‘ਚ ਮਸ਼ਹੂਰ ਯੂਟਿਊਬਰ ਐਲਵੀਸ਼ ਯਾਦਵ ਦੇ ਕਰੀਬੀ ਹਰਿਆਣਾ ਦੇ ਮਸ਼ਹੂਰ ਗਾਇਕ ਰਾਹੁਲ ਯਾਦਵ ਉਰਫ ਫਾਜ਼ਿਲਪੁਰੀਆ ਸਮੇਤ 3 ਲੋਕਾਂ ਤੋਂ ਕਰੀਬ 7 ਘੰਟੇ ਪੁੱਛਗਿੱਛ ਕੀਤੀ ਗਈ ਸੀ। ਸਾਬਕਾ ਸੰਸਦ ਮੈਂਬਰ ਮੇਨਕਾ ਗਾਂਧੀ ਦੀ ਸੰਸਥਾ ਪੀਪਲ ਫਾਰ ਐਨੀਮਲਜ਼ ਦੇ ਅਧਿਕਾਰੀਆਂ ਨੇ ਐਲਵਿਸ਼ ‘ਤੇ ਸੱਪਾਂ ਦੀ ਤਸਕਰੀ ਦਾ ਦੋਸ਼ ਲਗਾਉਂਦੇ ਹੋਏ ਨੋਇਡਾ ‘ਚ ਮਾਮਲਾ ਦਰਜ ਕਰਵਾਇਆ ਸੀ।

ਕੇਸ ਬਾਰੇ ਵਿਸਥਾਰ ਵਿੱਚ ਜਾਣੋ?
ਧਿਆਨ ਯੋਗ ਹੈ ਕਿ ਸਾਲ 2023 ਵਿੱਚ ਮੇਨਕਾ ਗਾਂਧੀ ਦੁਆਰਾ ਚਲਾਏ ਜਾ ਰਹੇ ਇੱਕ ਐਨ.ਜੀ.ਓ ‘ਪੀਪਲ ਫਾਰ ਐਨੀਮਲਜ਼’ ਨੇ ਨੋਇਡਾ ਵਿੱਚ ਇੱਕ ਪਾਰਟੀ ਵਿੱਚ ਕਥਿਤ ਤੌਰ ‘ਤੇ ਸੱਪ ਦਾ ਜ਼ਹਿਰ ਦੇਣ ਦੇ ਦੋਸ਼ ਵਿੱਚ ਐਲਵਿਸ਼ ਯਾਦਵ ਅਤੇ 5 ਹੋਰਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਦੇ ਅਨੁਸਾਰ, ਐਨ.ਜੀ.ਓ ਨੇ ਇੱਕ ‘ਸਟਿੰਗ ਆਪ੍ਰੇਸ਼ਨ’ ਕੀਤਾ ਜਿਸ ਵਿੱਚ ਉਨ੍ਹਾਂ ਨੇ ਯਾਦਵ ਨਾਲ ਸੰਪਰਕ ਕੀਤਾ ਅਤੇ ਉਸਨੂੰ ਇੱਕ ਰੇਵ ਪਾਰਟੀ ਆਯੋਜਿਤ ਕਰਨ ਅਤੇ ਕੋਬਰਾ ਜ਼ਹਿਰ ਲਿਆਉਣ ਲਈ ਕਿਹਾ। ਸ਼ਿਕਾਇਤ ‘ਚ ਅੱਗੇ ਕਿਹਾ ਗਿਆ ਹੈ ਕਿ ਐਲਵਿਸ਼ ਨੇ ਸਾਨੂੰ ਰਾਹੁਲ ਨਾਂ ਦੇ ਵਿਅਕਤੀ ਬਾਰੇ ਦੱਸਿਆ, ਜਿਸ ਨਾਲ ਅਸੀਂ ਸੰਪਰਕ ਕੀਤਾ। ਉਨ੍ਹਾਂ ਕਿਹਾ ਕਿ ਉਹ ਜਿੱਥੇ ਚਾਹੇ ਜ਼ਹਿਰ ਦਾ ਪ੍ਰਬੰਧ ਕਰ ਸਕਦਾ ਹੈ। ਇਸ ਤੋਂ ਬਾਅਦ ਉਹ ਸੈਕਟਰ 51 ਦੇ ਬੈਂਕੁਏਟ ਹਾਲ ਵਿੱਚ ਜ਼ਹਿਰ ਲੈ ਆਇਆ। ਇਸ ਤੋਂ ਬਾਅਦ ਨੋਇਡਾ ਪੁਲਿਸ ਡੀ.ਐਫ.ਓ ਦੇ ਨਾਲ ਮੌਕੇ ‘ਤੇ ਪਹੁੰਚੀ ਅਤੇ ਪ੍ਰਬੰਧਕਾਂ ਨੂੰ ਗ੍ਰਿਫਤਾਰ ਕਰ ਲਿਆ।

Leave a Reply